ਸ਼ਰਮਨਾਕ : ਪਹਿਲਾਂ ਕੋਰੋਨਾ ਪੀੜਤ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ,ਫਿਰ ਸਿਵਲ ਹਸਪਤਾਲ ਨੇ ਵੀ ਦਾਖਿਲ ਕਰਨ ਤੋਂ ਕੀਤਾ ਇਨਕਾਰ

By  Jagroop Kaur May 9th 2021 04:11 PM

ਕੋਰੋਨਾ ਦੀ ਦੂਜੀ ਖ਼ਤਰਨਾਕ ਲਹਿਰ ਜਿੱਥੇ ਰੋਜ਼ਾਨਾ ਭਾਰੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ ।ਇਸ ਮਹਾਮਾਰੀ ਨਾਲ ਜੂਝ ਰਹੇ ਹਨ ਅਤੇ ਇਨਸਾਨੀਅਤ ਦਿਖਾਉਂਦੇ ਹੋਏ ਇਕ ਦੂਜੇ ਦੀ ਮਦਦ ਨੂੰ ਅੱਗੇ ਆ ਰਹੇ ਹਨ , ਉਥੇ ਹੀ ਇਸ ਦੌਰਾਨ ਕੁਝ ਲੋਕ ਇਨਸਾਨੀਅਤ ਸ਼ਰਮਸਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ , ਜਲੰਧਰ ਦੇ ਲਾਂਬੜਾ 'ਚੋਂ ਜਿਥੇ ਕੋਰੋਨਾ ਪੀੜਤ ਨੂੰ ਪਹਿਲਾਂ ਤਾਂ ਮਕਾਨ ਮਲਿਕ ਨੇ ਘਰੋਂ ਕੱਢ ਦਿੱਤਾ ਅਤੇ ਦੂਜੇ ਪਾਸੇ ਉਸ ਨੂੰ ਸਿਵਿਲ ਹਸਪਤਾਲ ਵਾਲਿਆਂ ਨੇ ਐਡਮਿਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ।PM Modi Phones 4 Chief Ministers To Review Covid Situation In Their States

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ  

ਇਸ ਸਬੰਧੀ ਕੋਰੋਨਾ ਪੀੜਤ ਸਾਹਿਲ ਵਾਸੀ ਸ਼ਾਹਕੋਟ ਹਾਲ ਵਾਸੀ ਪਿੰਡ ਲੁਹਾਰਾਂ ਨੇ ਦੱਸਿਆ ਕਿ ਉਹ ਪਿੰਡ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਸ਼ੁੱਕਰਵਾਰ ਵਡਾਲਾ ਚੌਂਕ ਵਿਖੇ ਉਸ ਦਾ ਕੋਰੋਨਾ ਰੈਪਿਡ ਟੈਸਟ ਹੋਇਆ ਸੀ, ਜਿਸ ਵਿਚ ਉਹ ਪਾਜ਼ੇਟਿਵ ਪਾਇਆ ਗਿਆ। ਸ਼ਨੀਵਾਰ ਉਸ ਨੂੰ ਕੋਰੋਨਾ ਹੋਣ ਦਾ ਮਕਾਨ ਮਾਲਕ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਉਸ ਨੂੰ ਮਕਾਨ ਵਿਚੋਂ ਚਲੇ ਜਾਣ ਦਾ ਆਖ ਦਿੱਤਾ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ ‘ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ    ਉਸ ਨੇ ਦੱਸਿਆ ਕਿ ਕਿਸੇ ਗੰਭੀਰ ਮਜਬੂਰੀਵੱਸ ਉਹ ਆਪਣੇ ਘਰ ਵੀ ਨਹੀਂ ਜਾ ਸਕਦਾ, ਜਿਸ 'ਤੇ ਉਹ ਪ੍ਰੇਸ਼ਾਨੀ ਦੀ ਹਾਲਤ ਵਿਚ ਲਾਂਬੜਾ ਪਹੁੰਚ ਕੇ ਬੰਦ ਬਾਜ਼ਾਰ ਵਿਚ ਇਕੱਲਾ ਹੀ ਕਈ ਘੰਟੇ ਬੈਠਾ ਰਿਹਾ ਅਤੇ ਮਦਦ ਲਈ ਫੋਨ ਲਗਾਉਂਦਾ ਰਿਹਾ। ਤਹਿਸੀਲਦਾਰ ਕੁਲਵੰਤ ਸਿੰਘ ਅਤੇ ਹੈਲਥ ਟੀਮ ਮੌਕੇ 'ਤੇ ਪਹੁੰਚੀ ਅਤੇ ਕੋਰੋਨਾ ਮਰੀਜ਼ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ।Coronavirus India: DCGI granted permission for emergency use of therapeutic application of drug 2-deoxy-D-glucose (2-DG) against COVID-19 by DRDO.

ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਵੱਲੋਂ ਕੋਰੋਨਾ ਮਰੀਜ਼ ਨੂੰ ਦੱਸਿਆ ਗਿਆ ਕਿ ਉਸ ਦੀ ਬੀਮਾਰੀ ਦੇ ਲੱਛਣ ਅਜੇ ਗੰਭੀਰ ਨਹੀਂ ਹਨ, ਇਸ ਲਈ ਉਸ ਨੂੰ ਦਾਖ਼ਲ ਨਹੀਂ ਕਰ ਸਕਦੇ। ਉਹ ਘਰ ਵਿਚ ਹੀ ਇਕਾਂਤਵਾਸ ਹੋ ਕੇ ਠੀਕ ਹੋ ਸਕਦਾ ਹੈ ਪਰ ਦੇਰ ਸ਼ਾਮ ਤੱਕ ਸਿਵਲ ਹਸਪਤਾਲ ਵਿਚ ਮੌਜੂਦ ਕੋਰੋਨਾ ਮਰੀਜ਼ ਦੀ ਫਰਿਆਦ ਸੀ ਕਿ ਉਸ ਨੇ ਸਵੇਰ ਦਾ ਕੁਝ ਵੀ ਨਹੀਂ ਖਾਧਾ ਅਤੇ ਉਸ ਕੋਲ ਰਹਿਣ ਲਈ ਹੁਣ ਕੋਈ ਵੀ ਟਿਕਾਣਾ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਾ ਆ ਸਕਣ, ਇਸ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਹਨ।

Related Post