ਸ਼੍ਰੀਲੰਕਾ 'ਚ ਕੋਰੋਨਾ ਦਾ ਕਹਿਰ, ਤਾਲਾਬੰਦੀ ਦੀ ਮਿਆਦ 21 ਸਤੰਬਰ ਤੱਕ ਵਧੀ

By  Riya Bawa September 10th 2021 09:57 PM -- Updated: September 10th 2021 09:59 PM

ਕੋਲੰਬੋ- ਦੇਸ਼ ਹੀ ਨਹੀਂ ਹੁਣ ਵਿਦੇਸ਼ ਵਿਚ ਵੀ ਮੁੜ ਤੋਂ ਕੋਰੋਨਾ ਦੀ ਗਿਣਤੀ ਵੱਧ ਰਹੀ ਹੈ। ਇਸ ਦੌਰਾਨ ਸ਼੍ਰੀਲੰਕਾ ਵਿਚ ਕੋਰੋਨਾ ਮਾਮਲੇ ਵਧਦੇ ਵੇਖ ਕੇ ਤਾਲਾਬੰਦੀ ਨੂੰ 21 ਸਤੰਬਰ ਤੱਕ ਲਈ ਵਧਾ ਦਿੱਤਾ। ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੀ ਪ੍ਰਧਾਨਗੀ 'ਚ ਕੋਵਿਡ ਟਾਸਕ ਫੋਰਸ ਦੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਕਰਫ਼ਿਊ 21 ਸਤੰਬਰ ਸਵੇਰੇ ਚਾਰ ਵਜੇ ਤੱਕ ਹੁਣ ਪ੍ਰਭਾਵੀ ਰਹੇਗਾ। ਇਹ 20 ਅਗਸਤ ਤੋਂ ਹੀ ਲਾਗੂ ਹੈ। ਸਿਹਤ ਮੰਤਰੀ ਕੇਹੇਲੀਆ ਨੇ ਟਵੀਟ 'ਚ ਕਿਹਾ ਕਿ ਮਾਮਲਿਆਂ 'ਚ ਲਗਾਤਾਰ ਗਿਰਾਵਟ ਤੋਂ ਬਾਅਦ ਸਾਨੂੰ ਭਰੋਸਾ ਹੈ ਕਿ ਸ਼੍ਰੀਲੰਕਾ ਇਕ ਵਾਰ ਫਿਰ ਬਿਨਾਂ ਜ਼ੋਖਮ ਦੀਆਂ ਗਤੀਵਿਧੀਆਂ ਨੂੰ ਖੋਲ੍ਹਣ 'ਚ ਸਮਰਥਨ ਹੋਵੇਗਾ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ 'ਚ ਕੁੱਲ 2.1 ਕਰੋੜ ਦੀ ਆਬਾਦੀ 'ਚੋਂ ਇਕ ਕਰੋੜ ਤੋਂ ਜ਼ਿਆਦਾ ਨੂੰ ਕੋਵਿਡ-19 ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ। Coronavirus India Update: India reports 45,352 new Covid-19 cases, 366 deaths ਦੱਸ ਦੇਈਏ ਕਿ ਭਾਰਤ ਵਿਚ ਪਿਛਲੇ 24 ਘੰਟਿਆਂ 'ਚ 34,976 ਨਵੇਂ ਕੋਰੋਨਾ ਕੇਸ ਆਏ। ਦੱਸ ਦਈਏ ਕਿ ਸਤੰਬਰ ਵਿੱਚ ਚੌਥੀ ਵਾਰ ਕੋਰੋਨਾ ਦੇ 40 ਹਜ਼ਾਰ ਤੋਂ ਘੱਟ ਮਾਮਲੇ ਆਏ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ 260 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ। 37,681 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਜਿਸ ਦਾ ਮਤਲਬ 2968 ਐਕਟਿਵ ਕੇਸ ਘੱਟ ਕੀਤੇ ਗਏ ਹਨ।

Related Post