SGPC ਵੱਲੋਂ ਫੀਲਡ 'ਚ ਡਿਊਟੀ ਨਿਭਾ ਰਹੇ ਡਾਕਟਰ, ਪੁਲਿਸ ਅਤੇ ਮੀਡਿਆ ਕਰਮੀਆਂ ਨੂੰ ਛਕਾਇਆ ਜਾ ਰਿਹਾ ਗੁਰੂ ਕਾ ਲੰਗਰ

By  Shanker Badra March 24th 2020 04:23 PM

SGPC ਵੱਲੋਂ ਫੀਲਡ 'ਚ ਡਿਊਟੀ ਨਿਭਾ ਰਹੇ ਡਾਕਟਰ, ਪੁਲਿਸ ਅਤੇ ਮੀਡਿਆ ਕਰਮੀਆਂ ਨੂੰ ਛਕਾਇਆ ਜਾ ਰਿਹਾ ਗੁਰੂ ਕਾ ਲੰਗਰ:ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਜਿਸ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ' ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ ਅਤੇ ਭਾਰਤ ਸਮੇਤ ਪੰਜਾਬ ''ਚ ਵੀ ਲਗਾਤਾਰ ਇਸ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਪੰਜਾਬ ਸਮੇਤ ਦੇਸ਼ ਭਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਧੀ ਹੈ। ਅਜਿਹੇ ਮਾਹੌਲ ਵਿੱਚ ਜਿੱਥੇ ਡਾਕਟਰ, ਪੁਲਿਸ ਅਤੇ ਮੀਡਿਆ ਕਰਮੀ ਫੀਲਡ 'ਚ ਡਿਊਟੀ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਖਾਣ -ਪੀਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ।ਸ਼੍ਰੋਮਣੀ ਕਮੇਟੀ ਨੇ ਗੁਰੂ ਦੀ ਗੋਲਕ ਦੇ ਲੋੜਵੰਦਾਂ ਲਈ ਮੂੰਹ ਖੋਲ੍ਹ ਦਿੱਤੇ ਹਨ ਅਤੇ ਡਾਕਟਰ, ਪੁਲਿਸ ਅਤੇ ਮੀਡਿਆ ਕਰਮੀਆਂ ਨੂੰ ਗੁਰੂ ਕਾ ਲੰਗਰਛਕਾਇਆ ਜਾ ਰਿਹਾ ਹੈ। -PTCNews

Related Post