ਹਰਿਆਣਾ : ਰੋਹਤਕ PGI 'ਚ 22 ਡਾਕਟਰ ਕੋਰੋਨਾ ਪਾਜ਼ੀਟਿਵ, ਜੱਚਾ -ਬੱਚਾ ਵਾਰਡ ਬੰਦ  

By  Shanker Badra March 31st 2021 11:52 AM

ਰੋਹਤਕ :ਦੇਸ਼ ਭਰ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਹਰਿਆਣਾ ਤੋਂ ਇੱਕ ਵੱਡੀ ਖ਼ਬਰ ਹੈ। ਹਰਿਆਣਾ ਦੇ ਰੋਹਤਕ ਪੀਜੀਆਈ ਵਿੱਚ 22 ਡਾਕਟਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ  ਹਰਿਆਣਾ ਵਿੱਚ ਸਨਸਨੀ ਫੈਲ ਗਈ ਹੈ।

Coronavirus: 22 doctors have been found corona positive in Rohtak PGI ਹਰਿਆਣਾ : ਰੋਹਤਕ PGI 'ਚ 22 ਡਾਕਟਰ ਕੋਰੋਨਾ ਪਾਜ਼ੀਟਿਵ, ਜੱਚਾ -ਬੱਚਾ ਵਾਰਡ ਬੰਦ

ਪੜ੍ਹੋ ਹੋਰ ਖ਼ਬਰਾਂ : ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ

ਹਾਲ ਹੀ ਵਿੱਚ 22 ਵਿੱਚੋਂ 4 ਡਾਕਟਰਾਂ ਨੇ ਕੋਰੋਨਾ ਦਾ ਟੀਕਾ ਲਗਾਇਆ ਸੀ। ਖਾਸ ਗੱਲ ਇਹ ਹੈ ਕਿ ਜੋ ਡਾਕਟਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਉਹ ਸਾਰੇ ਜੱਚਾ -ਬੱਚਾ ਵਾਰਡ ਵਿਚ ਡਿਊਟੀ 'ਤੇ ਤਾਇਨਾਤ ਸਨ। ਇਸ ਘਟਨਾ ਤੋਂ ਬਾਅਦ ਰੋਹਤਕ ਪੀਜੀਆਈ ਦਾ ਜੱਚਾ -ਬੱਚਾ ਵਾਰਡ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।

Coronavirus: 22 doctors have been found corona positive in Rohtak PGI ਹਰਿਆਣਾ : ਰੋਹਤਕ PGI 'ਚ 22 ਡਾਕਟਰ ਕੋਰੋਨਾ ਪਾਜ਼ੀਟਿਵ, ਜੱਚਾ -ਬੱਚਾ ਵਾਰਡ ਬੰਦ

ਇਸ ਸਮੇਂ ਸਿਰਫ਼ ਡਿਲੀਵਰੀ ਨਾਲ ਸਬੰਧਤ ਐਮਰਜੈਂਸੀ ਕੇਸ ਹੀ ਆਪਰੇਟ ਜਾਣਗੇ। ਹੋਰ ਸਾਰੇ ਕੇਸ ਸਿਵਲ ਹਸਪਤਾਲ ਭੇਜ ਦਿੱਤੇ ਜਾਣਗੇ। ਇਸ ਦੌਰਾਨ ਇਹ ਵੀ ਖਬਰ ਮਿਲੀ ਹੈ ਕਿ ਮੰਗਲਵਾਰ ਨੂੰ ਚਾਰ ਹੋਰ ਮਰੀਜ਼ ਹਰਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਦਮ ਤੋੜ ਗਏ ਹਨ। ਜਦੋਂ ਕਿ ਕੋਰੋਨਾ ਦੀ ਲਾਗ ਦੇ 980 ਨਵੇਂ ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਹੋਈ ਮੌਤ

Coronavirus: 22 doctors have been found corona positive in Rohtak PGI ਹਰਿਆਣਾ : ਰੋਹਤਕ PGI 'ਚ 22 ਡਾਕਟਰ ਕੋਰੋਨਾ ਪਾਜ਼ੀਟਿਵ, ਜੱਚਾ -ਬੱਚਾ ਵਾਰਡ ਬੰਦ

ਇਸ ਦੇ ਨਾਲ ਹੀ ਦੇਸ਼ ਭਰ ਵਿਚ ਕੋਵਿਡ -19 ਦੇ 53,480 ਨਵੇਂ ਕੇਸਾਂ ਤੋਂ ਬਾਅਦ ਕੁਲ ਸਕਾਰਾਤਮਕ ਮਾਮਲਿਆਂ ਦੀ ਗਿਣਤੀ 1,21,49,335 ਹੋ ਗਈ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਕੋਰੋਨਾ ਤੋਂ ਪ੍ਰਭਾਵਿਤ 354 ਲੋਕਾਂ ਦੀ ਮੌਤ ਹੋ ਗਈ। ਹੁਣ ਮੌਤਾਂ ਦੀ ਕੁੱਲ ਗਿਣਤੀ 1,62,468 ਹੋ ਗਈ ਹੈ।

-PTCNews

Related Post