ਯੂਪੀ ਵਿਚ ਕੋਰੋਨਾ ਨਾਲ ਪਹਿਲੀ ਮੌਤ, 25 ਸਾਲਾ ਨੌਜਵਾਨ ਦਾ ਗੋਰਖਪੁਰ 'ਚ ਚੱਲ ਰਿਹਾ ਸੀ ਇਲਾਜ

By  Shanker Badra April 1st 2020 03:00 PM

ਯੂਪੀ ਵਿਚ ਕੋਰੋਨਾ ਨਾਲ ਪਹਿਲੀ ਮੌਤ, 25 ਸਾਲਾ ਨੌਜਵਾਨ ਦਾ ਗੋਰਖਪੁਰ 'ਚ ਚੱਲ ਰਿਹਾ ਸੀ ਇਲਾਜ:ਇੱਕ 25 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਬਸਤੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸਦਾ  ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਸੀ। ਮੰਗਲਵਾਰ ਨੂੰ ਇਸ ਨੌਜਵਾਨ ਦੀ ਮੌਤ ਹੋ ਗਈ, ਇਸ ਦੀ ਬੁੱਧਵਾਰ ਨੂੰ ਕੋਰੋਨਾ ਸਕਾਰਾਤਮਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਗੋਰਖਪੁਰ ਵਿੱਚ ਕੋਰੋਨਾ ਸਕਾਰਾਤਮਕ ਨੌਜਵਾਨ ਦੀ ਮੌਤ ਤੋਂ ਬਾਅਦ ਮਰੀਜ਼ ਦੇ ਸੰਪਰਕ ਵਿੱਚ ਆਏ ਸਾਰੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਤਾਮਾਰਦਾਰਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ। ਗੋਰਖਪੁਰ ਅਤੇ ਬਸਤੀ ਵਿਚ ਇਹ ਨੌਜਵਾਨ ਜਿਨ੍ਹਾਂ ਦੇ ਸੰਪਰਕ ਵਿਚ ਆਇਆ ਸੀ,ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਖਦਸ਼ਾ ਹੈ ਕਿ ਬਹੁਤ ਸਾਰੇ ਲੋਕ ਇਸ ਕਾਰਨ ਸੰਕਰਮਿਤ ਹੋ ਸਕਦੇ ਹਨ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੂੰ ਪਰਿਵਾਰ ਵਾਲਿਆਂ ਨੇ ਐਤਵਾਰ ਦੀ ਰਾਤ ਨੂੰ ਸਾਹ ਦੀ ਤਕਲੀਫ਼ ਕਰਕੇ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਉਥੋਂ ਉਸਨੂੰ ਮੈਡੀਸਨ ਵਿਭਾਗ ਦੇ ਵਾਰਡ ਨੰਬਰ -14 ਵਿੱਚ ਤਬਦੀਲ ਕਰ ਦਿੱਤਾ ਗਿਆ। ਜਿੱਥੇ ਰਾਤ ਨੂੰ ਉਸਦੀ ਤਬੀਅਤ ਜ਼ਿਆਦਾ ਵਿਗੜ ਗਈ ਅਤੇ ਡਾਕਟਰਾਂ ਨੇ ਉਸਨੂੰ ਕੋਰੋਨਾ ਵਾਰਡ ਵਿਚ ਸਿਫਟ ਕਰ ਦਿੱਤਾ ਸੀ ,ਜਿੱਥੇ ਸੋਮਵਾਰ ਸਵੇਰੇ ਉਸਦੀ ਮੌਤ ਹੋ ਗਈ।

ਦੱਸ ਦੇਈਏ ਕਿ ਯੂਪੀ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 103 ਤੱਕ ਪਹੁੰਚ ਗਈ ਹੈ, ਜਿਨ੍ਹਾਂ ਦਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਲਾਜ ਚੱਲ ਰਿਹਾ ਹੈ। ਮੰਗਲਵਾਰ ਦੇਰ ਰਾਤ ਤੱਕ ਸੱਤ ਹੋਰ ਨਵੇਂ ਮਰੀਜ਼ ਦਿਖਾਈ ਦਿੱਤੇ ਹਨ। ਇਸ ਵਿਚ ਬਰੇਲੀ ਦੇ ਪੰਜ ਅਤੇ ਨੋਇਡਾ ਅਤੇ ਗਾਜ਼ੀਆਬਾਦ ਦੇ ਇਕ-ਇਕ ਮਰੀਜ਼ ਸ਼ਾਮਲ ਹਨ। ਹੁਣ ਤੱਕ ਨੋਇਡਾ ਵਿਚ ਸਭ ਤੋਂ ਵੱਧ 39 ਮਰੀਜ਼ ਪਾਏ ਗਏ ਹਨ।

-PTCNews

Related Post