#COVID19: ਭਾਰਤ 'ਚ ਕੋਰੋਨਾ ਵਾਇਰਸ ਦੇ 2902 ਕੇਸ, 68 ਮੌਤਾਂ, ਦੁਨੀਆ ਭਰ 'ਚ ਹਾਲਾਤ ਬੇਹਦ ਖ਼ਤਰਨਾਕ

By  Shanker Badra April 4th 2020 11:44 AM

#COVID19: ਭਾਰਤ 'ਚ ਕੋਰੋਨਾ ਵਾਇਰਸ ਦੇ 2902 ਕੇਸ, 68 ਮੌਤਾਂ, ਦੁਨੀਆ ਭਰ 'ਚ ਹਾਲਾਤ ਬੇਹਦ ਖ਼ਤਰਨਾਕ:ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਦਹਿਸ਼ਤ ਵਿਚ ਪਾਇਆ ਹੋਇਆ ਹੈ ਅਤੇ ਇਸ ਕਾਰਨ ਦੇਸ਼ ਭਰ ਵਿਚ ਲੌਕਡਾਊਨ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਅਮਰੀਕਾ 'ਚ ਇਕ ਦਿਨ 'ਚ 1,480 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ 'ਚ ਹੁਣ ਤੱਕ 7,406 ਲੋਕਾਂ ਦੀ ਮੌਤ ਹੋ ਗਈ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਅੰਕੜਿਆਂ ਮੁਤਾਬਿਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਵੱਧ ਕੇ 2902 ਹੋ ਗਏ ਹਨ ਅਤੇ 68 ਮੌਤਾਂ ਹੋ ਚੁੱਕੀਆਂ ਹਨ ਤੇ ਮਹਿਜ 183 ਲੋਕ ਠੀਕ ਹੋਏ ਹਨ ਤੇ 2650 ਸਰਗਰਮ ਮਾਮਲੇ ਹਨ। ਪਿਛਲੇ 12 ਘੰਟਿਆਂ 'ਚ 355 ਮਾਮਲੇ ਸਾਹਮਣੇ ਆਏ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਦੁਨੀਆ ਬਾਹਰ ਦੇ ਵਿਚ 1,117,941ਕੇਸ ਪਾਜ਼ੀਟਿਵ ਪਾਏ ਹਨ। ਇਸ ਵਾਇਰਸ ਕਾਰਨ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਹੁਣ 59,201 ਹੋ ਗਈ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਇਸ ਵੇਲੇ ਲੌਕਡਾਊਨ ਚੱਲ ਰਿਹਾ ਹੈ ਤੇ ਲੋਕ ਆਪੋ -ਆਪਣੇ ਘਰਾਂ ਅੰਦਰ ਬੰਦ ਹਨ।

-PTCNews

Related Post