ਚੀਨ ’ਚ ਕੋਰੋਨਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ143 ਲੋਕਾਂ ਦੀ ਮੌਤ, ਹੁਣ ਤੱਕ 1,631 ਮੌਤਾਂ

By  Shanker Badra February 15th 2020 11:49 AM -- Updated: February 15th 2020 11:51 AM

ਚੀਨ ’ਚ ਕੋਰੋਨਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ143 ਲੋਕਾਂ ਦੀ ਮੌਤ, ਹੁਣ ਤੱਕ 1,631 ਮੌਤਾਂ:ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹਰ ਸੈਕਿੰਡ ਵਿੱਚ ਵੱਧਦੀ ਜਾ ਰਹੀ ਹੈ ਅਤੇ ਹੁਣ ਮੌਤਾਂ ਦੀ ਗਿਣਤੀ 1631 ਹੋ ਗਈ ਹੈ। ਸਿਰਫ਼ ਕੱਲ੍ਹ ਸ਼ੁੱਕਰਵਾਰ ਨੂੰ ਹੀ ਇਸ ਬੀਮਾਰੀ ਕਾਰਨ ਚੀਨ ’ਚ 143 ਵਿਅਕਤੀਆਂ ਦੀ ਮੌਤ ਹੋ ਗਈ। [caption id="attachment_389214" align="aligncenter" width="300"]coronavirus Death toll in China jumps to over 1,631 ਚੀਨ ’ਚ ਕੋਰੋਨਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ143 ਲੋਕਾਂ ਦੀ ਮੌਤ, ਹੁਣ ਤੱਕ 1,631 ਮੌਤਾਂ[/caption] ਮਿਲੀ ਜਾਣਕਾਰੀ ਅਨੁਸਾਰ ਇਸ ਬੀਮਾਰੀ ਦੀ ਲਪੇਟ ’ਚ ਹੁਣ ਤੱਕ 57,535 ਵਿਅਕਤੀ ਆ ਚੁੱਕੇ ਹਨ ਤੇ ਉਹ ਸਾਰੇ ਜ਼ੇਰੇ ਇਲਾਜ ਹਨ। ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਚੀਨ ਦੇ ਸਿਹਤ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। [caption id="attachment_389213" align="aligncenter" width="300"]coronavirus Death toll in China jumps to over 1,631 ਚੀਨ ’ਚ ਕੋਰੋਨਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ143 ਲੋਕਾਂ ਦੀ ਮੌਤ, ਹੁਣ ਤੱਕ 1,631 ਮੌਤਾਂ[/caption] ਚੀਨ ’ਚ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਦਹਿਸ਼ਤ ਹੁਬੇਈ ਸੂਬੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਹੁਬੇਈ ਸੂਬਾ ਇਕੱਲਾ ਕੋਰੋਨਾ ਵਾਇਰਸਦਾ ਕੇਂਦਰ ਬਣ ਗਿਆ ਹੈ। ਇਸ ਬਿਮਾਰੀ ਨੇ 2420 ਨਵੇਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਚੀਨ ਦੇ ਰਾਸ਼ਟਰੀ ਸਿਹਤ ਮਿਸ਼ਨ ਨੇ ਕਿਹਾ ਕਿ ਸ਼ੁਕਰਵਾਰ ਨੂੰ ਹੁਬੇਬੀ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ 139 ਲੋਕਾਂ ਦੀ ਮੌਤ ਹੋ ਗਈ। [caption id="attachment_389212" align="aligncenter" width="300"]coronavirus Death toll in China jumps to over 1,631 ਚੀਨ ’ਚ ਕੋਰੋਨਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ143 ਲੋਕਾਂ ਦੀ ਮੌਤ, ਹੁਣ ਤੱਕ 1,631 ਮੌਤਾਂ[/caption] ਚੀਨ ਵਿੱਚ 4 ਮੌਤਾਂ ਤੋਂ ਬਾਅਦ ਅੰਕੜੇ ਵਿੱਚ ਵਾਧਾ ਹੋਇਆ ਹੈ।ਉੱਧਰ ਹੈਨਾਨ ਵਿਚ 2 ਅਤੇ ਚੋਂਗਚਿੰਗ ’ਚ ਵੀ ਇੱਕ ਮਰੀਜ਼ ਨੇ ਦਮ ਤੋੜ ਦਿੱਤਾ ਹੈ। ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇੱਕ ਦੀ ਮੌਤ ਨਾਲ ਇਹ ਅੰਕੜਾ 143 ਹੋ ਗਿਆ ਹੈ। ਚੀਨ ਦੇ ਵੁਹਾਨ ’ਚ ਨਵੋਂ ਬਣਾੲੈ ਹਸਪਤਾਲ ’ਚ ਦਾਖ਼ਲ ਕੋਰੋਨਾ ਵਾਇਰਸ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ 1,000 ਤੱਕ ਪੁੱਜ ਗਈ ਹੈ। -PTCNews

Related Post