Coronavirus India : ਇਕ ਦਿਨ 'ਚ ਕੋਰੋਨਾ ਦੇ ਕਰੀਬ 3 ਲੱਖ ਮਰੀਜ਼ ਆਏ ਸਾਹਮਣੇ ,2023 ਮੌਤਾਂ 

By  Shanker Badra April 21st 2021 11:47 AM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਭਾਰਤ 'ਚ ਅੰਕੜੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਾਹਮਣੇ ਆ ਰਹੇ ਹਨ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ।

Coronavirus in India live updates : India reports 2,95,041 new cases, 2023 deaths in last 24 hours Coronavirus India : ਇਕ ਦਿਨ 'ਚ ਕੋਰੋਨਾ ਦੇ ਕਰੀਬ 3 ਲੱਖ ਮਰੀਜ਼ ਆਏ ਸਾਹਮਣੇ ,2023 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ 

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਕਰੀਬ ਤਿੰਨ ਲੱਖ (2.95 ਲੱਖ ਤੋਂ ਵੱਧ) ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,023 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ।ਇਕ ਦਿਨ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਦਾ ਇਹ ਰਿਕਾਰਡ ਹੈ। ਹੁਣ ਤੱਕ 1,67,457 ਲੋਕ ਠੀਕ ਹੋ ਚੁਕੇ ਹਨ।

Coronavirus in India live updates : India reports 2,95,041 new cases, 2023 deaths in last 24 hours Coronavirus India : ਇਕ ਦਿਨ 'ਚ ਕੋਰੋਨਾ ਦੇ ਕਰੀਬ 3 ਲੱਖ ਮਰੀਜ਼ ਆਏ ਸਾਹਮਣੇ ,2023 ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 15,56,16,130 ਹੋ ਗਈ ਹੈ, ਜਿਸ 'ਚੋਂ 1,82,553 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 21,57,538 ਹੈ। ਉੱਥੇ ਹੀ ਹੁਣ ਤੱਕ 13,01,19,310 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।

Coronavirus in India live updates : India reports 2,95,041 new cases, 2023 deaths in last 24 hours Coronavirus India : ਇਕ ਦਿਨ 'ਚ ਕੋਰੋਨਾ ਦੇ ਕਰੀਬ 3 ਲੱਖ ਮਰੀਜ਼ ਆਏ ਸਾਹਮਣੇ ,2023 ਮੌਤਾਂ

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਹਾਹਾਕਾਰ ਮਚਾ ਰੱਖੀ ਹੈ। ਕਈ ਹਸਪਤਾਲਾਂ 'ਚ ਬੈੱਡ ਖਾਲੀ ਨਹੀਂ ਮਿਲ ਰਹੇ ਹਨ ਤੇ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ। ਇਸ ਦੇ ਇਲਾਵਾ ਕਈਹਸਪਤਾਲਾਂ 'ਚ ਆਕਸੀਜਨ ਦੀ ਵੀ ਕਮੀ ਨਜ਼ਰ ਆ ਰਹੀ ਹੈ। ਜਿਸ ਕਰਕੇ ਕਈ ਸੂਬਿਆਂ ਨੇ ਨਾਈਟ ਕਰਫਿਊ, ਤਾਲਾਬੰਦੀ ਲਗਾ ਰੱਖੀ ਹੈ ਪਰ ਫਿਰ ਵੀ ਕੋਰੋਨਾ ਕਾਬੂ 'ਚ ਨਹੀਂ ਆ ਰਿਹਾ।

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ

Coronavirus in India live updates : India reports 2,95,041 new cases, 2023 deaths in last 24 hours Coronavirus India : ਇਕ ਦਿਨ 'ਚ ਕੋਰੋਨਾ ਦੇ ਕਰੀਬ 3 ਲੱਖ ਮਰੀਜ਼ ਆਏ ਸਾਹਮਣੇ ,2023 ਮੌਤਾਂ

ਓਧਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਫਿਲਹਾਲ ਚੁਣੌਤੀਆਂ ਭਾਰੀ ਹਨ ਪਰ ਇਸ ਦਾ ਮਿਲਕੇ ਸਾਹਮਣਾ ਕੀਤਾ ਜਾ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਸਾਨੂੰ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੈ। "ਮੈਂ ਰਾਜਾਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਲੌਕਡਾਊਨ ਨੂੰ ਆਖਰੀ ਵਿਕਲਪ ਵਜੋਂ ਵਰਤਣ। ਸਾਨੂੰ ਲੌਕਡਾਊਨ ਤੋਂ ਬਚਣ ਲਈ ਆਪਣੀ ਪੂਰੀ ਵਾਹ ਲਾਉਣੀ ਹੈ ਤੇ ਫੋਕਸ ਸਿਰਫ ਮਾਈਕਰੋ ਕੰਟੇਨਮੈਂਟ ਜ਼ੋਨ 'ਤੇ ਦੇਣਾ ਹੈ।"

-PTCNews

Related Post