ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2 ਲੱਖ ਤੋਂ ਵੀ ਘੱਟ ਨਵੇਂ ਕੇਸ , 3511 ਮੌਤਾਂ    

By  Shanker Badra May 25th 2021 11:19 AM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਹੁਣ ਹੌਲੀ -ਹੌਲੀ ਮੱਠੀ ਪੈਂਦੀ ਦਿਖਾਈ ਦੇ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 2 ਲੱਖ ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ। 14 ਅਪ੍ਰੈਲ ਤੋਂ ਬਾਅਦ ਇਹ ਪਹਿਲਾ ਮੌਕਾ ਹੈ ,ਜਦੋਂ ਇਕ ਦਿਨ ਵਿਚ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ 2 ਲੱਖ ਤੋਂ ਘੱਟ ਰਹੀ ਹੈ। ਇਸ ਦੇ ਨਾਲ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਮੌਤਾਂ ਦੀ ਗਿਣਤੀ ਵੀ ਘੱਟ ਗਈ ਹੈ।

Coronavirus India Updates : India records over 1.96 lakh new covid cases, 3,511 deaths ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2 ਲੱਖ ਤੋਂ ਵੀ ਘੱਟ ਨਵੇਂ ਕੇਸ , 3511ਮੌਤਾਂ

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ

ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1,96,427 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ 3,511 ਮਰੀਜ਼ਾਂ ਨੇ ਆਪਣੀ ਜਾਨ ਗੁਆਈ ਹੈ। ਇਸੇ ਦੌਰਾਨ 3,26,850 ਲੋਕ ਅਜਿਹੇ ਹਨ ,ਜੋ ਪਿਛਲੇ 24 ਘੰਟਿਆਂ ਵਿੱਚਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2 ਲੱਖ ਤੋਂ ਵੀ ਘੱਟ ਨਵੇਂ ਕੇਸ , 3511ਮੌਤਾਂ

ਦੱਸਣਯੋਗ ਹੈ ਕਿ ਭਾਰਤ ਵਿਚ ਹੁਣ ਤੱਕ 2,69,48,874 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,40,54,861 ਲੋਕ ਸਿਹਤਮੰਦ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਸ ਮਹਾਮਾਰੀ ਕਾਰਨ 3,07,231 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਅਜੇ ਦੇਸ਼ ਵਿਚ 25,86,782 ਐਕਟਿਵ ਕੇਸ ਹਨ। ਇਸ ਮਹਾਮਾਰੀ ਖਿਲਾਫ ਲੜਾਈ ਵਿਚ ਹੁਣ ਤੱਕ 19,85,38,999 ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2 ਲੱਖ ਤੋਂ ਵੀ ਘੱਟ ਨਵੇਂ ਕੇਸ , 3511ਮੌਤਾਂ

ਪੜ੍ਹੋ ਹੋਰ ਖ਼ਬਰਾਂ : ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਿੱਤੀ ਦਸਤਕ

ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਕੇਸਾਂ ਦੇ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਨਿਰੰਤਰ ਘਟਦੀ ਜਾ ਰਹੀ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ 22 ਦਿਨਾਂ ਤੋਂ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਕਮੀ ਆਈ ਹੈ। 3 ਮਈ ਦੇ ਸਮੇਂ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 17.13% ਸੀ ,ਜੋ ਹੁਣ ਘਟ ਕੇ 10% ਤੋਂ ਵੀ ਘੱਟ ਹੋ ਗਈ ਹੈ। ਪਿਛਲੇ 2 ਹਫਤਿਆਂ ਵਿਚ ਐਕਟਿਵ ਮਾਮਲਿਆਂ ਵਿਚ ਤਕਰੀਬਨ 10 ਲੱਖ ਦੀ ਕਮੀ ਆਈ ਹੈ।

-PTCNews

Related Post