ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ (Yellow Fungus) ਨੇ ਦਿੱਤੀ ਦਸਤਕ  

By Shanker Badra - May 24, 2021 4:05 pm

ਨਵੀਂ ਦਿੱਲੀ : ਕੋਰੋਨਾ ਦੇ ਵੱਧ ਰਹੇ ਕਹਿਰ ਦੇ ਵਿਚਕਾਰ ਦੇਸ਼ ਵਿੱਚ ਬਲੈਕ ਫੰਗਸ(Black Fungus) ਅਤੇ ਵਾਈਟ ਫੰਗਸ (White Fungus) ਤੋਂ ਬਾਅਦ ਹੁਣ ਪੀਲੀ ਫੰਗਸ (Yellow Fungus) ਨੇ ਦਸਤਕ ਦੇ ਦਿੱਤੀ ਹੈ। ਉੱਤਰ ਪ੍ਰਦੇਸ਼ ਸੂਬੇ ਦੇ ਸਹਿਰ ਗ਼ਾਜ਼ੀਆਬਾਦ ਵਿੱਚ 'ਯੈਲੋ ਫ਼ੰਗਸ'(Yellow Fungus) ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਹੈ।

Yellow fungus cases in UP : Know why it can prove more dangerous than black, white fungus ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ (Yellow Fungus) ਨੇ ਦਿੱਤੀ ਦਸਤਕ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਐਲਾਨਿਆ ਪੰਜਵੀਂ ਜਮਾਤ ਦਾ ਨਤੀਜਾ  

ਮਾਹਿਰਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਮਰੀਜ਼ਾਂ ਵਿਚ ਪਾਈ ਗਈ ਬਲੈਕਅਤੇ ਵਾਈਟ ਫੰਗਸ ਨਾਲੋਂ ਪੀਲੀ ਫੰਗਸਵਧੇਰੇ ਖਤਰਨਾਕ ਹੈ। ਪੀਲੀ ਫ਼ੰਗਸ ਦਾ ਜਿਹੜਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਉਸ ਦਾ ਇਲਾਜ ਹੁਣ ਗ਼ਾਜ਼ੀਆਬਾਦ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਹੈ। ਇਸ ਮਰੀਜ਼ ਦੇ ਅੰਦਰ ਤਿੰਨੋਂ ਲੱਛਣ ਪਾਏ ਗਏ ਹਨ।

Yellow fungus cases in UP : Know why it can prove more dangerous than black, white fungus ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ (Yellow Fungus) ਨੇ ਦਿੱਤੀ ਦਸਤਕ

ਡਾ: ਬ੍ਰਿਜਪਾਲ ਤਿਆਗੀ ਨੇ ਕਿਹਾ ਕਿ ਮੇਰੇ ਹਸਪਤਾਲ ਵਿੱਚ ਮਰੀਜ਼ ਦੇ ਅੰਦਰ ਯੈਲੋ ਫੰਗਸ  ਦੇ ਲੱਛਣ ਪਾਏ ਗਏ ਹਨ। ਇਸ ਦੇ ਅੰਦਰ ਸਾਹ ਦੀ ਕਮਜ਼ੋਰੀ ਦਿਖਾਈ ਦੇ ਰਹੀ ਸੀ। ਜੋ ਮੈਂ ਦੂਰਬੀਨ ਦੁਆਰਾ ਵੇਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਯੈਲੋ ਫੰਗਸ ਜਿਸ ਦਾ ਇਲਾਜ ਪੜ੍ਹਾਈ ਵਿਚ ਨਹੀਂ ਹੈ ਪਰ ਬਲੈਕ ਫੰਗਸ ਵਿੱਚ ਵਰਤਿਆ ਜਾਣ ਵਾਲਾ ਟੀਕਾ ਐਮਫੋਟਰਸਿਨ ਬੀ ਇਸ ਵਿੱਚ ਕਾਰਗਰ ਹੋਵੇਗਾ ਹੈ।

Yellow fungus cases in UP : Know why it can prove more dangerous than black, white fungus ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ (Yellow Fungus) ਨੇ ਦਿੱਤੀ ਦਸਤਕ

ਉਨ੍ਹਾਂ ਨੇ ਦੱਸਿਆ ਕਿ ਇਹ ਯੈਲੋ ਫੰਗਸ ਵਧੇਰੇ ਖਤਰਨਾਕ ਹੈ, ਇਹ ਜ਼ਖਮਾਂ ਨੂੰ ਠੀਕ ਨਹੀਂ ਹੋਣ ਦਿੰਦੀ। ਇਸ ਵਿਚ ਖੁਰਾਕ ਦਿੱਤੀ ਜਾਂਦੀ ਹੈ। ਹਾਲਾਂਕਿ ਇਹ ਕਿਸੇ ਸਰਕਾਰੀ ਅੰਕੜਿਆਂ ਵਿੱਚ ਸ਼ਾਮਲ ਨਹੀਂ ਹੈ, ਸਰਕਾਰੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਮੁੱਖ ਮੈਡੀਕਲ ਅਫਸਰ ਦੁਆਰਾ ਨਹੀਂ ਕੀਤੀ ਹੈ ਪਰ ਯੈਲੋ ਫੰਗਸ ਦੀ ਪੁਸ਼ਟੀ ਹਸਪਤਾਲ ਦੇ ਮੈਨੇਜਰ, ਜਿੱਥੇ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ, ਡਾਕਟਰ ਬੀਪੀ ਤਿਆਗੀ ਨੇ ਕੀਤਾ ਹੈ।

Yellow fungus cases in UP : Know why it can prove more dangerous than black, white fungus ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ (Yellow Fungus) ਨੇ ਦਿੱਤੀ ਦਸਤਕ

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਪੀਲੀ ਫੰਗਸ ਤੋਂ ਪੀੜਤ ਹੋਣ ਨਾਲ ਸਰੀਰ ਵਿੱਚ ਸੁਸਤੀ ਆ ਜਾਂਦੀ ਹੈ, ਭੁੱਖ ਘੱਟ ਲੱਗਦੀ ਹੈ ਜਾਂ ਬਿਲਕੁਲ ਵੀ ਨਹੀਂ ਲੱਗਦੀ ਤੇ ਵਜ਼ਨ ਘਟਣ ਲੱਗਦਾ ਹੈ। ਗੰਭੀਰ ਮਾਮਲਿਆਂ ਵਿੱਚ ਸਰੀਰ ਦੇ ਹਿੱਸਿਆਂ ਵਿੱਚੋਂ ਪੀਕ ਨਿੱਕਲਣ ਲੱਗਦੀ ਹੈ ਤੇ ਖੁੱਲ੍ਹੇ ਜ਼ਖ਼ਮ ਠੀਕ ਹੋਣ ਵਿੰਚ ਕਾਫ਼ੀ ਦੇਰੀ ਲੱਗਦੀ ਹੈ, ਮਰੀਜ਼ ਕੁਪੋਸ਼ਣ ਦਾ ਸ਼ਿਕਾਰ ਹੁੰਦਾ ਜਾਪਦਾ ਹੈ ਤੇ ਕਿਸੇ ਅੰਗ ਦੇ ਫ਼ੇਲ੍ਹ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅੱਖਾਂ ਅੰਦਰ ਨੂੰ ਧਸ ਜਾਂਦੀਆਂ ਹਨ।
-PTCNews

adv-img
adv-img