ਕੋਰੋਨਾ ਵਾਇਰਸ: ਜਦੋਂ ਕਿਸੇ ਨੇ ਵੀ ਹੋਟਲ ਵਿਚ ਕਮਰਾ ਨਹੀਂ ਦਿੱਤਾ ਤਾਂ ਚੀਨੀ ਵਿਅਕਤੀ ਨੂੰ ਪੁਲਿਸ ਨੇ ਹਸਪਤਾਲ 'ਚ ਕਰਵਾਇਆ ਦਾਖਲ

By  Shanker Badra February 7th 2020 10:02 AM -- Updated: February 7th 2020 11:33 AM

ਕੋਰੋਨਾ ਵਾਇਰਸ: ਜਦੋਂ ਕਿਸੇ ਨੇ ਵੀ ਹੋਟਲ ਵਿਚ ਕਮਰਾ ਨਹੀਂ ਦਿੱਤਾ ਤਾਂ ਚੀਨੀ ਵਿਅਕਤੀ ਨੂੰ ਪੁਲਿਸ ਨੇ ਹਸਪਤਾਲ 'ਚ ਕਰਵਾਇਆ ਦਾਖਲ:ਤਿਰੂਵਨੰਤਪੁਰਮ: ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ,ਹਰ ਦਿਨ ਇਹ ਵਾਇਰਸ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਚੀਨ ਵਿਚ ਹੁਣ ਤੱਕ 630 ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ,ਜਦਕਿ 30000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

coronavirus kerala police admitted china man to hospital In Thiruvananthapuram ਕੋਰੋਨਾ ਵਾਇਰਸ: ਜਦੋਂ ਕਿਸੇ ਨੇ ਵੀ ਹੋਟਲ ਵਿਚ ਕਮਰਾ ਨਹੀਂ ਦਿੱਤਾ ਤਾਂ ਚੀਨੀ ਵਿਅਕਤੀ ਨੂੰ ਪੁਲਿਸ ਨੇ ਹਸਪਤਾਲ 'ਚ ਕਰਵਾਇਆ ਦਾਖਲ

ਇਸ ਵਾਇਰਸ ਦੇ ਫੈਲਣ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਚੀਨੀ ਚੀਜ਼ਾਂ ਜਾਂ ਚੀਨੀ ਇਨਸਾਨ, ਲੋਕ ਚੀਨ ਨਾਲ ਜੁੜੀਆਂ ਹਰ ਚੀਜਾਂ ਤੋਂ ਆਪਣੇ ਆਪ ਨੂੰ ਬਚਾਅ ਕਰ ਰਹੇ ਹਨ। ਇਸੇ ਦੌਰਾਨ ਕੇਰਲ ਦੇ ਤਿਰੂਵਨੰਤਪੁਰਮ ਤੋਂ ਇਕ ਅਜਿਹਾ ਜੀ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਇੱਕ ਚੀਨੀ ਵਿਅਕਤੀ ਨੂੰ ਕਿਸੇ ਵੀ ਹੋਟਲ ਵਿਚ ਕਮਰਾ ਨਹੀਂ ਮਿਲਿਆ ਤਾਂ ਪੁਲਿਸ ਨੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ।

coronavirus kerala police admitted china man to hospital In Thiruvananthapuram ਕੋਰੋਨਾ ਵਾਇਰਸ: ਜਦੋਂ ਕਿਸੇ ਨੇ ਵੀ ਹੋਟਲ ਵਿਚ ਕਮਰਾ ਨਹੀਂ ਦਿੱਤਾ ਤਾਂ ਚੀਨੀ ਵਿਅਕਤੀ ਨੂੰ ਪੁਲਿਸ ਨੇ ਹਸਪਤਾਲ 'ਚ ਕਰਵਾਇਆ ਦਾਖਲ

ਮਿਲੀ ਜਾਣਕਾਰੀ ਅਨੁਸਾਰ 25 ਸਾਲਾ ਯਾਤਰੀ ਭਾਰਤ ਦੀ ਯਾਤਰਾ ਲਈ ਆਇਆ ਸੀ ਅਤੇ ਮੰਗਲਵਾਰ ਨੂੰ ਰਾਜ ਦੀ ਰਾਜਧਾਨੀ ਪਹੁੰਚਿਆ ਸੀ। ਜਦੋਂ ਹੋਟਲ ਵਿਚ ਕਮਰਾ ਨਾ ਮਿਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਤਾਂ ਉਹ ਸ਼ਿਕਾਇਤ ਲੈ ਕੇ ਸਿਟੀ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚ ਗਿਆ। ਜਿਵੇਂ ਹੀਉਸਨੇ ਪੁਲਿਸ ਨੂੰ ਦੱਸਿਆ ਕਿ ਉਹ ਚੀਨ ਤੋਂ ਆਇਆ ਹੈ ਤਾਂ ਪੁਲਿਸ ਵਾਲੇ ਉਸਨੂੰ ਹਸਪਤਾਲ ਦੇ ਇੱਕ ਵੱਖਰੇ ਵਾਰਡ ਵਿੱਚ ਲੈ ਗਏ।

coronavirus kerala police admitted china man to hospital In Thiruvananthapuram ਕੋਰੋਨਾ ਵਾਇਰਸ: ਜਦੋਂ ਕਿਸੇ ਨੇ ਵੀ ਹੋਟਲ ਵਿਚ ਕਮਰਾ ਨਹੀਂ ਦਿੱਤਾ ਤਾਂ ਚੀਨੀ ਵਿਅਕਤੀ ਨੂੰ ਪੁਲਿਸ ਨੇ ਹਸਪਤਾਲ 'ਚ ਕਰਵਾਇਆ ਦਾਖਲ

ਸਿਚੁਆਨ ਪ੍ਰਾਂਤ ਦੇ ਇਸ ਯਾਤਰੀ ਵਿੱਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਹਨ, ਹਾਲਾਂਕਿ ਉਸਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ 23 ਜਨਵਰੀ ਨੂੰ ਦਿੱਲੀ ਪੁੱਜਾ ਸੀ ਅਤੇ ਮੰਗਲਵਾਰ ਨੂੰ ਜਹਾਜ਼ ਰਾਹੀਂ ਇਥੇ ਪੁੱਜਾ ਅਤੇ ਤਿਰੂਵਨੰਤਪੁਰਮ ਪਹੁੰਚ ਕੇ ਉਹ ਹੋਟਲ ਵਿਚ ਕਮਰਾ ਲੱਭਣ ਲਈ ਨਿਕਲਿਆ ਪਰ ਚੀਨ ਤੋਂ ਹੋਣ ਕਰਕੇ ਉਸ ਨੂੰ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

coronavirus kerala police admitted china man to hospital In Thiruvananthapuram ਕੋਰੋਨਾ ਵਾਇਰਸ: ਜਦੋਂ ਕਿਸੇ ਨੇ ਵੀ ਹੋਟਲ ਵਿਚ ਕਮਰਾ ਨਹੀਂ ਦਿੱਤਾ ਤਾਂ ਚੀਨੀ ਵਿਅਕਤੀ ਨੂੰ ਪੁਲਿਸ ਨੇ ਹਸਪਤਾਲ 'ਚ ਕਰਵਾਇਆ ਦਾਖਲ

ਸਪੈਸ਼ਲ ਬ੍ਰਾਂਚ ਦੀ ਪੁਲਿਸ ਨੇ ਤੁਰੰਤ ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਨੂੰ ਸੂਚਿਤ ਕੀਤਾ ਅਤੇ ਜ਼ਿਲ੍ਹਾ ਮੈਡੀਕਲ ਅਫਸਰ ਦੇ ਨਿਰਦੇਸ਼ਾਂ ‘ਤੇ ਉਸਨੂੰ ਜਨਰਲ ਹਸਪਤਾਲ ਦੇ ਵੱਖਰੇ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕਿਹਾ ਕਿ ਨਤੀਜੇ ਆਉਣ ਤੱਕ ਇਹ ਵੱਖਰੇ ਵਾਰਡ ਵਿਚ ਹੀ ਰਹੇਗਾ। ਕੇਂਦਰ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

-PTCNews

Related Post