ਦੇਸ਼ 'ਚ ਅੱਜ ਤੋਂ ਲਾਕਡਾਊਨ -3ਦੀ ਸ਼ੁਰੂਆਤ, ਜਾਣੋਂ ਕਿਸ ਜ਼ੋਨ ‘ਚ ਕੀ ਖੁੱਲ੍ਹੇਗਾ, ਕੀ ਰਹੇਗਾ ਬੰਦ ?

By  Shanker Badra May 4th 2020 11:53 AM

ਦੇਸ਼ 'ਚ ਅੱਜ ਤੋਂ ਲਾਕਡਾਊਨ -3ਦੀ ਸ਼ੁਰੂਆਤ, ਜਾਣੋਂ ਕਿਸ ਜ਼ੋਨ ‘ਚ ਕੀ ਖੁੱਲ੍ਹੇਗਾ, ਕੀ ਰਹੇਗਾ ਬੰਦ ?:ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਪੱਧਰੀ ਲਾਕਡਾਊਨ ਦਾ ਤੀਜਾ ਪੜਾਅ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 17 ਮਈ ਤਕ ਚੱਲਣ ਵਾਲਾ ਇਹ ਪੜਾਅ ਹੁਣ ਤੱਕ ਦੇ ਦੋਵਾਂ ਪੜਾਵਾਂ ਦੇ ਮੁਕਾਬਲੇ ਕਾਫ਼ੀ ਰਾਹਤ ਭਰਿਆ ਰਹੇਗਾ। ਗ੍ਰਹਿ ਮੰਤਰਾਲੇ ਵੱਲੋਂ ਗਰੀਨ ਤੇ ਆਰੇਂਜ਼ ਜ਼ੋਨਾਂਵਿੱਚ ਲਾਕਡਾਊਨ ਵਿਚ ਕੁੱਝ ਰਿਆਇਤਾਂ ਦਿਤੀਆਂ ਹਨ ਪਰ ਰੈੱਡ ਜ਼ੋਨ ਵਿਚ ਕਿਸੇ ਵੀ ਕਿਸਮ ਦੀ ਕੋਈ ਢਿੱਲ ਨਹੀਂ ਮਿਲੇਗੀ। ਇਸ ਵਾਰ ਕੇਂਦਰ ਸਰਕਾਰ ਨੇ ਕੁਝ ਛੋਟ ਦਿੱਤੀ ਹੈ ਪਰ ਕੋਰੋਨਾ ਨੂੰ ਦੇਖਦਿਆਂ ਪੂਰਾ ਦੇਸ਼ ਤਿੰਨ ਸ਼੍ਰੇਣੀਆਂ - ਰੈੱਡ, ਆਂਰੇਂਜ ਤੇ ਗ੍ਰੀਨ ਜ਼ੋਨ 'ਚ ਵੰਡਿਆ ਹੋਇਆ ਹੈ।

ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਜਾਂ ਵਿੱਚ ਲੋਕਾਂ ਦੀ ਆਵਾਜਾਈ ਨੂੰ ਲੈ ਕੇ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਦੇਸ਼ਾਂ ਵਿੱਚ ਫਸੇ ਲੋਕਾਂ ਦੇ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਪ੍ਰਵਾਸੀ ਮਜ਼ਦੂਰ, ਵਿਦਿਆਰਥੀ, ਤੀਰਥ ਯਾਤਰੀ ਅਤੇ ਸੈਲਾਨੀ ਸ਼ਾਮਿਲ ਹਨ। ਇਹ ਆਗਿਆ ਉਨ੍ਹਾਂ ਲੋਕਾਂ ਲਈ ਨਹੀਂ ਹੈ ਜੋ ਆਪਣੇ ਘਰਾਂ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਹਨ।ਇਸ ਦੇ ਇਲਾਵਾ ਕਿਸੇ ਵੀ ਜ਼ੋਨ ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ, ਬਿਮਾਰਾਂ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਛੋਟੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।

ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਸਾਰੇ ਜ਼ੋਨਾਂ ‘ਚ ਹਵਾਈ, ਰੇਲ, ਮੈਟਰੋ, ਸੜਕੀ ਮਾਰਗ ਰਾਹੀਂ ਇਕ ਤੋਂ ਦੂਜੇ ਸੂਬੇ ਵਿਚ ਜਾਣ ,ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ, ਸਿਖਲਾਈ ਅਤੇ ਕੋਚਿੰਗ ਸੰਸਥਾਵਾਂ, ਹੋਟਲ ਅਤੇ ਰੈਸਟੋਰੈਂਟ ਬੰਦ ਰਹਿਣਗੇ। ਇਸ ਦੇ ਨਾਲ ਹੀ ਜਿੰਮ, ਥੀਏਟਰ, ਮਾਲ, ਸਿਨੇਮਾ ਹਾਲ, ਬਾਰ ਬੰਦ ਰਹਿਣਗੇ ਅਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਭਾਵਾਂ ਦੀ ਆਗਿਆ ਨਹੀਂ ਹੋਵੇਗੀ।

ਗਰੀਨ ਜ਼ੋਨ ਵਿਚ ਸਮਰੱਥਾ ਮੁਤਾਬਕ 50 ਫ਼ੀਸਦੀ ਸਵਾਰੀਆਂ ਨਾਲ ਬੱਸਾਂ ਚਲਾਉਣ ਦੀ ਆਗਿਆ ਦਿਤੀ ਗਈ ਹੈ ਪਰ ਕਿਸੇ ਵੀ ਜ਼ੋਨ ਵਿਚਇਕ ਸੂਬੇਤੋਂ ਦੂਜੇ ਸੂਬੇ ਵਿਚ ਜਾਣ ਦੀ ਆਗਿਆ ਨਹੀਂ ਹੈ। ਸਿਰਫ਼ ਆਰੇਂਜ਼ ਅਤੇ ਗਰੀਨ ਜ਼ੋਨ ਵਿੱਚ ਟੈਕਸੀਆਂ ਅਤੇ ਕੈਬ ਐਗਰੀਗੇਟਰਾਂ ਨੂੰ ਸਿਰਫ 1 ਡਰਾਇਵਰ ਅਤੇ 2 ਮੁਸਾਫਰਾਂ ਨਾਲ ਮਨਜ਼ੂਰੀ ਦਿਤੀ ਗਈ ਹੈ। ਆਰੇਂਜ਼ ਅਤੇ ਗਰੀਨ ਜ਼ੋਨ ਵਿੱਚਸਾਈਕਲ, ਰਿਕਸ਼ਾ ਅਤੇ ਆਟੋ ਰਿਕਸ਼ਾ ਵੀ ਚੱਲਣ ਦੀਆਗਿਆ ਦਿਤੀ ਗਈ ਹੈ।

ਗ੍ਰੀਨ ਅਤੇ ਆਰੇਂਜ਼ ਜ਼ੋਨਾਂ ‘ਚ ਨਾਈ ਦੀਆਂ ਦੁਕਾਨਾਂ, ਸਪਾਅ ਅਤੇ ਸੈਲੂਨ ਖੋਲ੍ਹਣ ਦੀ ਆਗਿਆ ਹੋਵੇਗੀ। ਨਾਲ ਹੀ, ਈ-ਕਾਮਰਸ ਕੰਪਨੀਆਂ ਗ਼ੈਰ ਜ਼ਰੂਰੀ ਚੀਜ਼ਾਂ ਨੂੰ ਵੀ ਵੇਚ ਸਕਦੀਆਂ ਹਨ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਇਲਾਕੇ ਦੀ ਇਕੋ ਦੁਕਾਨ, ਮਾਰਕੀਟ ਜਾਂ ਮਾਲ, ਕੁਝ ਸ਼ਰਤਾਂ ਨਾਲ ਸਾਰੇ ਜ਼ੋਨਾਂ ‘ਚ ਸ਼ਰਾਬ ਦੀ ਵਿਕਰੀ ਦੀ ਆਗਿਆ ਹੋਵੇਗੀ। ਲਾਕਡਾਊਨ ਦੌਰਾਨ ਰੈੱਡ ਜ਼ੋਨ ,ਗਰੀਨ ਜ਼ੋਨਤੇ ਆਰੇਂਜ਼ ਜ਼ੋਨ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਾਲ ਓਪੀਡੀ, ਮੈਡੀਕਲ ਕਲੀਨਿਕਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ ਪਰ ਕੰਟੇਨਮੈਂਟ ਜ਼ੋਨ ਸਭ ਕੁੱਝ ਬੰਦ ਰਹੇਗਾ।

-PTCNews

Coronavirus lockdown 3.0: Here's list of what will remain open and closed across India ਦੇਸ਼ 'ਚ ਅੱਜ ਤੋਂ ਲਾਕਡਾਊਨ -3ਦੀ ਸ਼ੁਰੂਆਤ, ਜਾਣੋਂ ਕਿਸ ਜ਼ੋਨ ‘ਚ ਕੀ ਖੁੱਲ੍ਹੇਗਾ, ਕੀ ਰਹੇਗਾ ਬੰਦ ?

Related Post