ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 4.03 ਲੱਖ ਨਵੇਂ ਮਾਮਲੇ, 4,092 ਮੌਤਾਂ  

By  Shanker Badra May 9th 2021 09:49 AM -- Updated: May 9th 2021 10:01 AM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਭਾਰਤ 'ਚ ਅੰਕੜੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਾਹਮਣੇ ਆ ਰਹੇ ਹਨ।

Coronavirus NewsUpdates: India Reports 4,03,738 New Covid-19 Cases, 4,092 Deaths in 24 Hours ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 4.03 ਲੱਖ ਨਵੇਂ ਮਾਮਲੇ, 4,092 ਮੌਤਾਂ

ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਰਿਕਾਰਡ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 4,03,738 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਬੀਤੇ 24 ਘੰਟਿਆਂ 'ਚ 4,092 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 3,86,444 ਮਰੀਜ਼ ਠੀਕ ਹੋਏ ਹਨ।

Coronavirus NewsUpdates: India Reports 4,03,738 New Covid-19 Cases, 4,092 Deaths in 24 Hours ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 4.03 ਲੱਖ ਨਵੇਂ ਮਾਮਲੇ, 4,092 ਮੌਤਾਂ

ਦੇਸ਼ 'ਚ ਹੁਣ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 2,22,96,414ਤੱਕ ਪਹੁੰਚ ਗਈ ਹੈ। ਮ੍ਰਿਤਕਾਂ ਦਾ ਅੰਕੜਾ 2,42,362 ਤਕ ਪਹੁੰਚ ਗਿਆ ਹੈ। ਸਿਹਤ ਮੰਤਰਾਲਾ ਮੁਤਾਬਕ ਰਾਹਤ ਦੀ ਗੱਲ ਹੈ ਕਿ 1,83,17,404 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਉਥੇ ਹੀ ਦੇਸ਼ 'ਚ ਸਰਗਰਮ ਮਾਮਲੇ 37,36,648 ਹਨ।  ਦੇਸ਼ ਵਿਚ ਕੁੱਲ ਵੈਕਸੀਨੇਸ਼ਨ ਦਾ ਅੰਕੜਾ 16,94,39,663 ਹੋ ਗਿਆ ਹੈ।

Coronavirus NewsUpdates: India Reports 4,03,738 New Covid-19 Cases, 4,092 Deaths in 24 Hours ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 4.03 ਲੱਖ ਨਵੇਂ ਮਾਮਲੇ, 4,092 ਮੌਤਾਂ

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਹਾਹਾਕਾਰ ਮਚਾ ਰੱਖੀ ਹੈ। ਕਈ ਹਸਪਤਾਲਾਂ 'ਚ ਬੈੱਡ ਖਾਲੀ ਨਹੀਂ ਮਿਲ ਰਹੇ ਹਨ ਤੇ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ। ਇਸ ਦੇ ਇਲਾਵਾ ਕਈ ਹਸਪਤਾਲਾਂ 'ਚ ਆਕਸੀਜਨ ਦੀ ਵੀ ਕਮੀ ਨਜ਼ਰ ਆ ਰਹੀ ਹੈ। ਜਿਸ ਕਰਕੇ ਕਈ ਸੂਬਿਆਂ ਨੇ ਨਾਈਟ ਕਰਫਿਊ, ਤਾਲਾਬੰਦੀ ਲਗਾ ਰੱਖੀ ਹੈ ਪਰ ਫਿਰ ਵੀ ਕੋਰੋਨਾ ਕਾਬੂ 'ਚ ਨਹੀਂ ਆ ਰਿਹਾ।

-PTCNews

Related Post