Coronavirus: ਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ ਵਿੱਚ 21 ਦਿਨਾਂ ਦਾ ਹੋਵੇਗਾ ਲਾਕਡਾਊਨ: PM ਮੋਦੀ

By  Shanker Badra March 24th 2020 08:23 PM -- Updated: March 24th 2020 08:52 PM

Coronavirus: ਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ ਵਿੱਚ 21 ਦਿਨਾਂ ਦਾ ਹੋਵੇਗਾ ਲਾਕਡਾਊਨ: PM ਮੋਦੀ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਪੀਐੱਮ ਮੋਦੀ ਨੇ 22 ਮਾਰਚ ਨੂੰ ਜਨਤਾ ਕਰਫਿਊ ਦੀ ਸਫਲਤਾ ਲਈ ਸਮੂਹ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ ,ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ ਵਿੱਚ 21 ਦਿਨਾਂ ਦਾ ਲਾਕਡਾਊਨ ਕਰਨ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ 21 ਦਿਨ ਸਾਡੇ ਲਈ ਬਹੁਤ ਮਹੱਤਵਪੂਰਲ ਹਨ,ਜੇਕਰ ਅਸੀਂ ਨਾ ਸੰਭਲੇ ਤਾਂ ਬਹੁਤ ਪਿੱਛੇ ਚਲੇ ਜਾਵਾਂਗੇ। ਸਿਹਤ ਮਾਹਿਰ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਚੈਨ ਨੂੰ ਤੋੜ ਲਈ ਘੱਟੋ-ਘੱਟ 21 ਦਿਨ ਦਾ ਸਮਾਂ ਬਹੁਤ ਅਹਿਮ ਹੈ।

ਇਸ ਲਈ ਮੇਰੀ ਅਪੀਲ ਹੈ ਕਿ ਤੁਸੀਂ ਇਸ ਸਮੇਂ ਦੇਸ਼ 'ਚ ਜਿੱਥੇ ਵੀ ਹੋ, ਉੱਥੇ ਰਹੋ। ਹੁਣ ਦੇ ਹਾਲਾਤ ਨੂੰ ਦੇਖਦੇ ਹੋਏ ਪੂਰੇ ਦੇਸ਼ ਦੇ ਵਿੱਚ 21 ਦਿਨ ਦਾਲਾਕਡਾਊਨਹੋਵੇਗਾ। ਜਿਸ ਦੇ ਲਈ ਦੇਸ਼ ਦੇ ਹਰ ਰਾਜ ਨੂੰ, ਹਰ ਕੇਂਦਰ ਸ਼ਾਸਤ ਪ੍ਰਦੇਸ਼ ਨੂੰ, ਹਰ ਜ਼ਿਲ੍ਹੇ, ਹਰ ਪਿੰਡ, ਹਰ ਕਸਬੇ , ਹਰੀ ਗਲੀ-ਮੁਹੱਲੇ ਨੂੰ ਲਾਕਡਾਊਨ ਕੀਤਾ ਜਾ ਰਿਹਾ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਦੇਹਰ ਨਾਗਰਿਕ ਨੂੰ ਬਚਾਉਣ ਲਈ ਅੱਜ ਰਾਤ 12 ਵਜੇ ਤੋਂ ਘਰਾਂ ਤੋਂ ਬਾਹਰ ਨਿਕਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ। ਇਸ ਦੇ ਲਈ ਕੁਝ ਲੋਕਾਂ ਦੀ ਲਾਪਰਵਾਹਂ ਤੁਹਾਨੂੰ, ਤੁਹਾਡੇ ਬੱਚਿਆਂ, ਤੁਹਾਡੇ ਮਾਤਾ-ਪਿਤਾ ਨੂੰ ਅਤੇ ਪੂਰੇ ਦੇਸ਼ ਨੂੰ ਬਹੁਤ ਵੱਡੀ ਮੁਸ਼ਕਲ 'ਚ ਪਾ ਦੇਵੇਗੀ। ਇਸ ਦੇ ਨਾਲ ਹੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਡਿਊਟੀ ਕਰ ਰਹੇ ਡਾਕਟਰਾਂ,ਮੀਡਿਆ ਕਰਮੀਆਂ ਦਾ ਧੰਨਵਾਦ ਕੀਤਾ ਹੈ।

-PTCNews

Related Post