Coronavirus Live Updates: ਕਦੋਂ ਰੁਕੇਗਾ ਕੋਰੋਨਾ ਦਾ ਕਹਿਰ ?

By  Jashan A March 25th 2020 10:35 AM -- Updated: March 25th 2020 12:27 PM

First Parah: Amid growing concerns over coronavirus (COVID 19), the Punjab Government on Monday imposed a curfew in the state in an order to prevent the spread of the pandemic. Meanwhile, the Prime Minister Narendra Modi on Tuesday announced a complete lockdown across the country in an order to combat coronavirus.

ਲਾਕਡਾਊਨ ਸਬੰਧੀ ਜ਼ਰੂਰੀ ਸੇਵਾਵਾਂ ਲਈ ਗਾਈਡ ਲਾਈਨ ਜਾਰੀ, ਜਾਣੋ ਕੀ ਰਹੇਗਾ ਖੁੱਲਿਆ

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੇ ਬੀਤੀ ਰਾਤ ਤੋਂ 21 ਦਿਨਾਂ ਲਈ ਦੇਸ਼ ਨੂੰ ਲਾਕਡਾਊਨ ਕਰਨ ਦੇ ਆਦੇਸ਼ ਜਾਰੀ ਕੀਤੇ ਹਨ, ਜੋ ਕੇ ਬੀਤੀ ਦੇਰ ਰਾਤ ਤੋਂ ਲਾਗੂ ਹੋ ਗਏ ਹਨ। ਦੇਸ਼ ਵਿਆਪੀ ਸੰਪੂਰਨ ਲਾਕ ਡਾਊਨ ਨੂੰ ਲੈ ਕੇ ਜ਼ਰੂਰੀ ਸੇਵਾਵਾਂ ਲਈ ਗਾਈਡ ਲਾਈਨ ਜਾਰੀ ਕੀਤੀ ਗਈ ਹੈ। ਇਸ ਦੌਰਾਨ ਸਰਕਾਰੀ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ, ਜਦਕਿ ਹਸਪਤਾਲ, ਮੈਡੀਕਲ ਸਟੋਰ, ਪੈਟਰੋਲ ਪੰਪ, ਰਾਸ਼ਨ, ਦੁੱਧ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।ਇਸ ਤੋਂ ਇਲਾਵਾ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਲਾਕ ਡਾਊਨ ਤੋਂ ਛੋਟ ਰਹੇਗੀ।

ਸਾਰੀਆਂ ਫੈਕਟਰੀਆਂ, ਵਰਕਸ਼ਾਪ, ਸਰਕਾਰੀ ਅਤੇ ਨਿੱਜੀ ਦਫਤਰ, ਗੋਦਾਮ, ਹਫਤੇ 'ਚ ਲੱਗਣ ਵਾਲੀ ਮਾਰਕੀਟ ਬੰਦ ਰਹੇਗੀ। ਇਸ ਤੋਂ ਇਲਾਵਾ ਸਾਰੇ ਤਰੀਕੇ ਦੇ ਜਨਤਕ ਟਰਾਂਸਪੋਰਟ ਬੰਦ ਹੋਣਗੇ। ਬੱਸ ਜਾਂ ਟਰੇਨ ਸੇਵਾਵਾਂ ਨਹੀਂ ਚੱਲਣਗੀਆਂ। ਕਮਰਸ਼ਲ ਅਤੇ ਪ੍ਰਾਈਵੇਟ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜਨਤਕ ਥਾਵਾਂ ਜਿਵੇਂ ਮਾਲ, ਜਿਮ, ਸਪਾ, ਸਪੋਰਟਸ ਕਲੱਬ ਬੰਦ ਰਹਿਣਗੇ।

Related Post