ਦੇਸ਼ 'ਚ 63 ਦਿਨ ਬਾਅਦ ਇੱਕ ਲੱਖ ਤੋਂ ਘੱਟ ਕੋਰੋਨਾ ਕੇਸ, ਮੌਤਾਂ ਦੀ ਗਿਣਤੀ 3.5 ਲੱਖ ਪਾਰ

By  Baljit Singh June 8th 2021 09:32 AM

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਘੱਟ ਹੋਣ ਲੱਗਾ ਹੈ। 63 ਦਿਨ ਬਾਅਦ ਦੇਸ਼ ਵਿਚ 24 ਘੰਟਿਆਂ ਵਿਚ ਕੋਰੋਨਾ ਦੇ ਇੱਕ ਲੱਖ ਤੋਂ ਹੇਠਾਂ ਕੇਸ ਦਰਜ ਕੀਤੇ ਗਏ।

ਪੜੋ ਹੋਰ ਖਬਰਾਂ: ਨੇਜ਼ਲ ਵੈਕਸੀਨ: ਜਾਣੋ ਕਿਵੇਂ ਹੋਵੇਗੀ ਇਸਤੇਮਾਲ, ਇਸ ਵਿਚ ਮੌਜੂਦਾ ਕੋਵਿਡ ਟੀਕੇ ਤੋਂ ਕੀ ਹੈ ਵੱਖਰਾ?

ਮੰਗਲਵਾਰ ਨੂੰ ਦੇਸ਼ਭਰ ਵਿਚ 87 ਹਜ਼ਾਰ 295 ਲੋਕ ਕੋਰੋਨਾ ਪਾਜ਼ੇਟਿਵ ਹੋਏ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ 96,563 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਬੀਤੇ ਦਿਨ 1 ਲੱਖ 85 ਹਜ਼ਾਰ 747 ਲੋਕ ਕੋਰੋਨਾ ਤੋਂ ਰਿਕਵਰ ਹੋਏ, ਜਦੋਂ ਕਿ 2,115 ਮਰੀਜ਼ਾਂ ਦੀ ਜਾਨ ਚਲੀ ਗਈ।

ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਵਿਚ ਅਜੇ ਤੱਕ ਦੋ ਕਰੋੜ 89 ਲੱਖ 9 ਹਜ਼ਾਰ 975 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਦੋ ਕਰੋੜ 71 ਲੱਖ 59 ਹਜ਼ਾਰ 180 ਲੋਕ ਡਿਸਚਾਰਜ ਕੀਤੇ ਜਾ ਚੁੱਕੇ ਹਨ। ਹੁਣ ਤੱਕ ਤਿੰਨ ਲੱਖ 50 ਹਜ਼ਾਰ 186 ਲੋਕਾਂ ਦੀ ਜਾਨ ਜਾ ਚੁੱਕੀ ਹੈ। ਫਿਲਹਾਲ ਦੇਸ਼ ਵਿਚ 14 ਲੱਖ 01 ਹਜ਼ਾਰ 609 ਐਕਟਿਵ ਕੇਸ ਹਨ। ਦੇਸ਼ ਵਿਚ ਹੁਣ ਡੇਲੀ ਪਾਜ਼ੇਟੀਵਿਟੀ ਰੇਟ 6.34 ਫੀਸਦੀ ਹੋ ਗਈ ਹੈ।

-PTC News

Related Post