ਹੋਰ ਖਬਰਾਂ

ਨੇਜ਼ਲ ਵੈਕਸੀਨ: ਜਾਣੋ ਕਿਵੇਂ ਹੋਵੇਗੀ ਇਸਤੇਮਾਲ, ਇਸ ਵਿਚ ਮੌਜੂਦਾ ਕੋਵਿਡ ਟੀਕੇ ਤੋਂ ਕੀ ਹੈ ਵੱਖਰਾ?

By Baljit Singh -- June 08, 2021 9:06 am -- Updated:Feb 15, 2021

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਹਾਮਾਰੀ ਉੱਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਕੋਵਿਡ ਵੈਕਸੀਨ ਦਾ ਉਤਪਾਦਨ ਅਤੇ ਟੀਕਾਕਰਨ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੇਸ਼ ਵਿਚ ਅਜੇ ਦੋ ਕੋਰੋਨਾ ਵੈਕਸੀਨ- ਕੋਵੀਸ਼ੀਲਡ ਅਤੇ ਕੋਵੈਕਸੀਨ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਯੋਗ ਅਜੇ ਵੀ ਜਾਰੀ ਹਨ। ਇੰਜੈਕਸ਼ਨ ਦੀ ਜਗ੍ਹਾ ਨੇਜ਼ਲ ਫ਼ਾਰਮ ਵਿਚ ਕੋਰੋਨਾ ਵੈਕਸੀਨ ਵਿਕਸਿਤ ਕਰਨ ਉੱਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਬੀਤੇ ਦਿਨ ਆਪਣੇ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੇਜ਼ਲ ਵੈਕਸੀਨ ਦਾ ਜ਼ਿਕਰ ਕੀਤਾ ਸੀ।

ਹਿੰਦੁਸਤਾਨ ਸਹਿਤ ਪੂਰੀ ਦੁਨੀਆ ਵਿਚ ਨੇਜ਼ਲ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ। ਜੇਕਰ ਟਰਾਇਲ ਠੀਕ ਰਿਹਾ ਤਾਂ ਦੁਨੀਆ ਨੂੰ ਕੋਰੋਨਾ ਦੇ ਖਿਲਾਫ ਇੱਕ ਹੋਰ ਵੈਕਸੀਨ ਮਿਲ ਜਾਵੇਗੀ। ਜਾਣਕਾਰੀ ਮੁਤਾਬਕ ਇਸ ਵੈਕਸੀਨ ਜ਼ਰੀਏ ਕੋਰੋਨਾ ਵਾਇਰਸ ਨੂੰ ਨੱਕ ਦੇ ਅੰਦਰ ਹੀ ਖਤਮ ਕੀਤਾ ਜਾ ਸਕੇਗਾ, ਜਿਸਦੇ ਨਾਲ ਫੇਫੜਿਆਂ ਵਿਚ ਹੋਣ ਵਾਲਾ ਇੰਫੈਕਸ਼ਨ ਨਹੀਂ ਹੋਵੇਗਾ। ਇਸ ਨੂੰ ਭਾਰਤ ਬਾਇਓਟੈਕ ਕੰਪਨੀ ਬਣਾ ਰਹੀ ਹੈ। ਭਾਰਤ ਬਾਇਓਟੈਕ ਨੇ ਇਸ ਵੈਕਸੀਨ ਦਾ ਨਾਮ ਕੋਰੋ ਫਲੂ ਰੱਖਿਆ ਹੈ। ਇਸ ਵੈਕਸੀਨ ਦੇ ਟਰਾਇਲ ਜਨਵਰੀ ਵਿਚ ਸ਼ੁਰੂ ਕੀਤੇ ਗਏ ਸਨ।

ਨੇਜ਼ਲ ਵੈਕਸੀਨ ਦੇ 5 ਫਾਇਦੇ
ਇੰਜੈਕਸ਼ਨ ਤੋਂ ਛੁੱਟਕਾਰਾ।
ਨੱਕ ਦੇ ਅੰਦਰੂਨੀ ਹਿੱਸਿਆਂ ਵਿਚ ਇਮਿਊਨ ਤਿਆਰ ਹੋਣ ਨਾਲ ਸਾਹ ਤੋਂ ਇਨਫੈਕਸ਼ਨ ਦਾ ਖ਼ਤਰਾ ਘਟੇਗਾ।
ਇੰਜੈਕਸ਼ਨ ਤੋਂ ਛੁੱਟਕਰਾ ਹੋਣ ਦੇ ਕਾਰਨ ਹੈਲਥਵਰਕਰਸ ਨੂੰ ਟ੍ਰੇਨਿੰਗ ਦੀ ਜ਼ਰੂਰਤ ਨਹੀਂ।
ਘੱਟ ਖ਼ਤਰਾ ਹੋਣ ਨਾਲ ਬੱਚਿਆਂ ਲਈ ਵੀ ਵੈਕਸੀਨੇਸ਼ਨ ਦੀ ਸਹੂਲਤ ਸੰਭਵ।
ਉਤਪਾਦਨ ਆਸਾਨ ਹੋਣ ਨਾਲ ਦੁਨਿਆਭਰ ਵਿਚ ਡਿਮਾਂਡ ਦੇ ਸਮਾਨ ਉਤਪਾਦਨ ਅਤੇ ਸਪਲਾਈ ਸੰਭਵ।

-PTC News