Coronavirus Update: ਪੰਜਾਬ 'ਚ ਕੋਰੋਨਾ ਦੇ 3969 ਕੇਸ ਆਏ ਸਾਹਮਣੇ, 7 ਦੀ ਹੋਈ ਮੌਤ

By  Riya Bawa January 11th 2022 10:58 AM

ਚੰਡੀਗੜ੍ਹ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਉਥੇ ਹੀ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ 3969 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਲੁਧਿਆਣਾ ਦੀ ਸਕਾਰਾਤਮਕਤਾ ਦਰ ਵੀ ਸੂਬੇ ਵਿੱਚ ਸਭ ਤੋਂ ਵੱਧ 48.44% ਸੀ। ਮੋਹਾਲੀ ਵਿੱਚ 687 ਕੇਸ, ਪਟਿਆਲਾ ਵਿੱਚ 455, ਜਲੰਧਰ ਵਿੱਚ 311, ਪਠਾਨਕੋਟ ਵਿੱਚ 290, ਅੰਮ੍ਰਿਤਸਰ ਵਿੱਚ 242, ਬਠਿੰਡਾ ਵਿੱਚ 203, ਹੁਸ਼ਿਆਰਪੁਰ ਵਿੱਚ 236, ਗੁਰਦਾਸਪੁਰ ਵਿੱਚ 64, ਫਤਿਹਗੜ੍ਹ ਸਾਹਿਬ ਵਿੱਚ 69 ਅਤੇ ਰੋਪੜ ਵਿੱਚ 92 ਮਰੀਜ਼ ਸਾਹਮਣੇ ਆਏ ਹਨ। ਕੋਰੋਨਾ ਨਾਲ ਬਠਿੰਡਾ ਵਿਚ 2, ਗੁਰਦਾਸਪੁਰ ਵਿਚ 1, ਜਲੰਧਰ ਵਿਚ1, ਲੁਧਿਆਣਾ ਵਿਚ 2 ਅਤੇ ਪਟਿਆਲਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ।ਕੋਰੋਨਾ ਦੇ ਚਾਰ ਮਰੀਜ਼ ਦੀ ਸਥਿਤੀ ਨਾਜ਼ੁਕ ਹੈ। ਜਿੱਥੇ ਪੰਜਾਬ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਉਥੇ ਹੀ ਕੋਰੋਨਾ ਨੂੰ ਹਰਾ ਕੇ 885 ਵਿਅਕਤੀ ਠੀਕ ਹੋ ਕੇ ਘਰ ਚੱਲੇ ਗਏ ਹਨ।

ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤੇ ਦੇਸ਼ ਵਿਚ 1 ਲੱਖ 79 ਹਜ਼ਾਰ 729 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 146 ਲੋਕਾਂ ਦੀ ਮੌਤ ਹੋ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਵਿੱਚ ਕੁੱਲ ਕੋਰੋਨਾ ਮਾਮਲੇ ਵਧ ਕੇ 3 ਕਰੋੜ 57 ਲੱਖ 7 ਹਜ਼ਾਰ 727 ਹੋ ਗਏ ਹਨ। ਜਦੋਂਕਿ ਇਸ ਮਹਾਂਮਾਰੀ ਕਾਰਨ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 936 ਹੋ ਗਈ ਹੈ। ਕੋਰੋਨਾ ਦੇ ਨਵੇਂ ਕੇਸ ਤੋਂ ਬਾਅਦ ਹੁਣ ਐਕਟਿਵ ਕੇਸਾਂ ਦੀ ਗਿਣਤੀ 7 ਲੱਖ 23 ਹਜ਼ਾਰ 619 ਹੋ ਗਈ ਹੈ। ਹਾਲਾਂਕਿ ਹੁਣ ਤੱਕ 3 ਕਰੋੜ 45 ਲੱਖ 172 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ।

Read in English: Punjab reports 3,969 new Covid-19 cases, 7 deaths in 24 hours

ਇਹ ਵੀ ਪੜ੍ਹੋ: ਸੋਨੂੰ ਸੂਦ ਦੀ ਭੈਣ ਮਾਲਵਿਕਾ ਕਾਂਗਰਸ 'ਚ ਹੋਈ ਸ਼ਾਮਿਲ 

ਜ਼ਿਕਰਯੋਗ ਹੈ ਕਿ ਜੇਕਰ ਦੇਸ਼ ਵਿੱਚ ਓਮੀਕਰੋਨ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 4,033 ਹੋ ਗਈ ਹੈ। ਮਹਾਰਾਸ਼ਟਰ ਤੇ ਰਾਜਸਥਾਨ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 1,216 ਤੇ 529 ਕੇਸ ਹਨ। ਓਮੀਕਰੋਨ ਦੇ 4,033 ਮਰੀਜ਼ਾਂ ਵਿੱਚੋਂ 1,552 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਓਮੀਕਰੋਨ ਦੇ ਵੱਧਦੇ ਖ਼ਤਰੇ ਤੇ ਕਰੋਨਾ ਦੀ ਬੇਕਾਬੂ ਰਫ਼ਤਾਰ ਦਰਮਿਆਨ ਟੀਕਾਕਰਨ ਮੁਹਿੰਮ ਤੇਜ਼ ਹੋ ਗਈ ਹੈ। ਹੁਣ ਤੱਕ 151 ਕਰੋੜ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ

-PTC News

Related Post