ਦੇਸ਼ 'ਚ ਫ਼ਿਰ ਵਧੇ ਕੋਰੋਨਾ ਦੇ ਅੰਕੜੇ , 24 ਘੰਟਿਆਂ 'ਚ ਮਿਲੇ 8,439 ਨਵੇਂ ਮਰੀਜ਼ , 195 ਮੌਤਾਂ

By  Shanker Badra December 8th 2021 11:26 AM

ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕਰਨਾਟਕ, ਮਹਾਰਾਸ਼ਟਰ ਸਮੇਤ 5 ਰਾਜਾਂ 'ਚ ਓਮੀਕਰੋਨ ਦੇ ਕੁੱਲ 23 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਅਲਰਟ ਹੈ। ਓਮੀਕਰੋਨ ਦੇ ਖ਼ਤਰੇ ਵਿਚਕਾਰ ਆਦਿਤਿਆ ਠਾਕਰੇ ਨੇ ਕੇਂਦਰ ਸਰਕਾਰ ਤੋਂ ਵੈਕਸੀਨ ਦੀ ਬੂਸਟਰ ਡੋਜ਼ ਦੀ ਪੈਰਵੀ ਕੀਤੀ ਹੈ। [caption id="attachment_556286" align="aligncenter" width="300"] ਦੇਸ਼ 'ਚ ਫ਼ਿਰ ਵਧੇ ਕੋਰੋਨਾ ਦੇ ਅੰਕੜੇ , 24 ਘੰਟਿਆਂ 'ਚ ਮਿਲੇ 8,439 ਨਵੇਂ ਮਰੀਜ਼ , 195 ਮੌਤਾਂ[/caption] ਕੋਰੋਨਾ ਵਾਇਰਸ ਦੇ ਅੰਕੜਿਆਂ 'ਚ ਸੋਮਵਾਰ ਨੂੰ ਰਾਹਤ ਤੋਂ ਬਾਅਦ ਮੰਗਲਵਾਰ ਨੂੰ ਅੰਕੜਿਆਂ 'ਚ ਵਾਧਾ ਦਰਜ ਕੀਤਾ ਗਿਆ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 8 ਹਜ਼ਾਰ 439 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 195 ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ 'ਚ 93 ਹਜ਼ਾਰ 733 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਨਵੇਂ ਅੰਕੜਿਆਂ ਸਮੇਤ ਹੁਣ ਤੱਕ ਕੁੱਲ 3 ਕਰੋੜ 46 ਲੱਖ 56 ਹਜ਼ਾਰ 822 ਮਰੀਜ਼ ਸਾਹਮਣੇ ਆ ਚੁੱਕੇ ਹਨ। ਜਦਕਿ 4 ਲੱਖ 73 ਹਜ਼ਾਰ 952 ਲੋਕਾਂ ਦੀ ਮੌਤ ਹੋ ਚੁੱਕੀ ਹੈ। [caption id="attachment_556285" align="aligncenter" width="300"] ਦੇਸ਼ 'ਚ ਫ਼ਿਰ ਵਧੇ ਕੋਰੋਨਾ ਦੇ ਅੰਕੜੇ , 24 ਘੰਟਿਆਂ 'ਚ ਮਿਲੇ 8,439 ਨਵੇਂ ਮਰੀਜ਼ , 195 ਮੌਤਾਂ[/caption] ਕੇਰਲ 'ਚ ਮੰਗਲਵਾਰ ਨੂੰ ਕੋਵਿਡ-19 ਦੇ 4,656 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 51,62,025 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ 134 ਹੋਰ ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 41,902 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 3,277 ਮਾਮਲੇ ਸਾਹਮਣੇ ਆਏ ਸਨ। [caption id="attachment_556284" align="aligncenter" width="300"] ਦੇਸ਼ 'ਚ ਫ਼ਿਰ ਵਧੇ ਕੋਰੋਨਾ ਦੇ ਅੰਕੜੇ , 24 ਘੰਟਿਆਂ 'ਚ ਮਿਲੇ 8,439 ਨਵੇਂ ਮਰੀਜ਼ , 195 ਮੌਤਾਂ[/caption] ਆਂਧਰਾ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 184 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 204 ਮਰੀਜ਼ ਸੰਕਰਮਣ ਮੁਕਤ ਹੋ ਗਏ ਹਨ। ਇਸ ਦੇ ਨਾਲ ਹੀ 2 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਇੱਕ ਬੁਲੇਟਿਨ ਵਿੱਚ ਕਿਹਾ ਕਿ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 20,74,036 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 20,57,573 ਮਰੀਜ਼ ਸੰਕਰਮਣ ਮੁਕਤ ਹੋ ਚੁੱਕੇ ਹਨ ਜਦਕਿ ਕੁੱਲ 14,455 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਾਜ ਵਿੱਚ ਇਸ ਵੇਲੇ 2,008 ਮਰੀਜ਼ ਇਲਾਜ ਅਧੀਨ ਹਨ। ਰਾਜਧਾਨੀ ਦਿੱਲੀ 'ਚ ਕੋਵਿਡ-19 ਦੇ 51 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਦੀ ਦਰ 0.10 ਫੀਸਦੀ ਦਰਜ ਕੀਤੀ ਗਈ ਹੈ, ਜਦਕਿ ਇਨਫੈਕਸ਼ਨ ਕਾਰਨ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਅਨੁਸਾਰ, ਲਾਗ ਦੇ ਨਵੇਂ ਮਾਮਲਿਆਂ ਦੇ ਨਾਲ, ਦਿੱਲੀ ਵਿੱਚ ਸੰਕਰਮਿਤਾਂ ਦੀ ਕੁੱਲ ਗਿਣਤੀ 14,41,449 ਹੋ ਗਈ ਹੈ, ਜਦੋਂ ਕਿ ਹੁਣ ਤੱਕ 14.15 ਲੱਖ ਤੋਂ ਵੱਧ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। -PTCNews

Related Post