ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਿਲੇ 43,393 ਨਵੇਂ ਕੇਸ , 911 ਲੋਕਾਂ ਦੀ ਮੌਤ

By  Shanker Badra July 9th 2021 11:04 AM

ਨਵੀਂ ਦਿੱਲੀ : ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ (Coronavirus India Updates ) ਦੀ ਲਾਗ ਦੇ 43,393 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਮਹਾਮਾਰੀ ਕਾਰਨ 911 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਕੱਲ ਦੇ ਮੁਕਾਬਲੇ ਇੱਕ ਦਿਨ ਵਿੱਚ ਨਵੇਂ ਕੋਰੋਨਾ ਮਾਮਲਿਆਂ ਵਿੱਚ 5.4 ਪ੍ਰਤੀਸ਼ਤ ਦੀ ਕਮੀ ਹੈ। ਇਸ ਨਾਲ ਹੁਣ ਮਰਨ ਵਾਲਿਆਂ ਦੀ ਕੁਲ ਗਿਣਤੀ 4 ਲੱਖ 5 ਹਜ਼ਾਰ 939 ਹੋ ਗਈ ਹੈ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਿਲੇ 43,393 ਨਵੇਂ ਕੇਸ , 911 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਲਈ ਖੁਸ਼ਖਬਰੀ, ਇੱਕ ਲੱਖ ਕਰੋੜ ਰੁਪਏ ਮੰਡੀਆਂ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚਣਗੇ

ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 44459 ਲੋਕ ਵੀ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਹੁਣ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਕੁੱਲ ਗਿਣਤੀ 2 ਕਰੋੜ 98 ਲੱਖ 88 ਹਜ਼ਾਰ 284 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਵਿਚ ਕੁੱਲ 3 ਕਰੋੜ 7 ਲੱਖ 52 ਹਜ਼ਾਰ 950 ਵਿਅਕਤੀ ਪਾਜ਼ੀਟਿਵ ਹੋ ਚੁੱਕੇ ਹਨ। ਦੇਸ਼ ਵਿੱਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 4 ਲੱਖ 58 ਹਜ਼ਾਰ 727 ਹੋ ਗਈ ਹੈ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਿਲੇ 43,393 ਨਵੇਂ ਕੇਸ , 911 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਫਾਈਜ਼ਰ- ਬਾਇਓਨਟੈਕ ਦੀ ਵੈਕਸੀਨ 'ਚ ਪਵੇਗੀ ਤੀਜੀ ਡੋਜ਼ ਦੀ ਜ਼ਰੂਰਤ , ਕੰਪਨੀ ਨੇ ਮੰਗੀ ਮਨਜ਼ੂਰੀ

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 40 ਲੱਖ 23 ਹਜ਼ਾਰ 173 ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ। ਇਸ ਨਾਲ ਦੇਸ਼ ਵਿਚ ਹੁਣ ਤੱਕ ਕੁੱਲ 36 ਕਰੋੜ 89 ਲੱਖ 91 ਹਜ਼ਾਰ 222 ਵਿਅਕਤੀਆਂ ਦਾ ਟੀਕਾਕਰਣ ਹੋ ਚੁੱਕਾ ਹੈ। ਆਈਸੀਐਮਆਰ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 42 ਕਰੋੜ 70 ਲੱਖ 16 ਹਜ਼ਾਰ 605 ਨਮੂਨੇ ਦੇ ਟੈਸਟ ਵੀ ਕੀਤੇ ਜਾ ਚੁੱਕੇ ਹਨ। ਇਸ ਵਿੱਚ ਕੱਲ੍ਹ 17 ਲੱਖ 90 ਹਜ਼ਾਰ 708 ਟੈਸਟ ਲਏ ਗਏ ਸਨ।

-PTCNews

Related Post