Covid-19 Update: ਹਸਪਤਾਲਾਂ 'ਚ ਐਮਰਜੈਂਸੀ ਵਾਰਡ ਫੁਲ , ਬੈੱਡ ਲਈ ਭਟਕ ਰਹੇ ਹਨ ਮਰੀਜ਼ 

By  Shanker Badra April 13th 2021 10:03 PM

ਨਵੀਂ ਦਿੱਲੀ : ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸਦਾ ਅਸਰ ਹੁਣ ਹਸਪਤਾਲਾਂ ਉੱਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਕਈ ਹਸਪਤਾਲਾਂ ਵਿੱਚ ਹੁਣ ਮਰੀਜ਼ਾਂ ਨੂੰ ਬੈੱਡਸ ਲਈ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਗੁਜਰਾਤ ਦੇ ਅਹਿਮਦਾਬਾਦ ਦੀ ਤਸਵੀਰ ਵੀ ਕੁੱਝ ਵੱਖ ਨਹੀਂ ਹੈ, ਇੱਥੇ ਹੁਣ ਹਸਪਤਾਲ ਵਿਚ ਭਰਤੀ ਹੋਣ ਲਈ ਲੰਮੀ ਵੇਟਿੰਗ ਚੱਲ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਕਰਕੇ ਦਿੱਲੀ-NCR ਸਮੇਤ ਇਨ੍ਹਾਂ 13 ਸੂਬਿਆਂ ਵਿੱਚ ਸਕੂਲ-ਕਾਲਜ ਬੰਦ , ਪੜ੍ਹੋ ਪੂਰੀ ਖ਼ਬਰ 

Kapurthala : IKGPTU over 42 students admitted to hospital after Eating Covid-19 Update: ਹਸਪਤਾਲਾਂ 'ਚ ਐਮਰਜੈਂਸੀ ਵਾਰਡ ਫੁਲ , ਬੈੱਡ ਲਈ ਭਟਕ ਰਹੇ ਹਨ ਮਰੀਜ਼

ਗੁਜਰਾਤ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚ ਹਸਪਤਾਲਾਂ ਉੱਤੇ ਬੋਝ ਵੱਧ ਰਿਹਾ ਹੈ। ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਕੈਂਪਸ ਵਿਚ ਐਂਬੁਲੈਂਸ ਕਤਾਰਾਂ ਦੇ ਨਾਲ ਖੜੀਆਂ ਹਨ, ਇਹਨਾਂ ਵਿਚ ਮਰੀਜ਼ ਲੇਟੇ ਹੋਏ ਹਨ ਅਤੇ ਅੰਦਰ ਬੈੱਡਸ ਖਾਲੀ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਅਹਿਮਦਾਬਾਦ ਦਾ ਇਹ ਸਭ ਤੋਂ ਵੱਡਾ ਕੋਵਿਡ ਹਸਪਤਾਲ ਹੈ , ਜਿੱਥੇ 1200 ਬੈੱਡਸ ਫੁਲ ਹੋ ਚੁੱਕੇ ਹਨ, ਜਿਸਦੇ ਕਾਰਨ ਮਰੀਜਾਂ ਨੂੰ ਬਾਹਰ ਰੋਕਿਆ ਗਿਆ ਹੈ। ਅਜਿਹੇ ਵਿਚ ਐਂਬੂਲੈਂਸ ਵਿਚ ਹੀ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ।

COVID-19 : Emergency wards full in government hospitals , Patients given oxygen in ambulance Covid-19 Update: ਹਸਪਤਾਲਾਂ 'ਚ ਐਮਰਜੈਂਸੀ ਵਾਰਡ ਫੁਲ , ਬੈੱਡ ਲਈ ਭਟਕ ਰਹੇ ਹਨ ਮਰੀਜ਼

ਗੁਜਰਾਤ ਵਿਚ ਇਸ ਵਕਤ ਕੋਰੋਨਾ ਦੀ ਖਤਰਨਾਕ ਲਹਿਰ ਚੱਲ ਰਹੀ ਹੈ। ਪਿਛਲੇ ਦਿਨ ਵੀ ਸੂਬੇ ਵਿਚ 6021 ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ 55 ਲੋਕਾਂ ਦੀ ਮੌਤ ਹੋਈ ਸੀ। ਅਹਿਮਦਾਬਾਦ ਦੇ ਇਲਾਵਾ ਸੂਰਤ, ਰਾਜਕੋਟ ਜਿਵੇਂ ਸ਼ਹਿਰਾਂ ਵਿਚ ਵੀ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਹਸਪਤਾਲ ਵਿਚ ਮਰੀਜਾਂ ਦੀ ਭੀੜ ਵੀ ਵੱਧ ਰਹੀ ਹੈ।

COVID-19 : Emergency wards full in government hospitals , Patients given oxygen in ambulance Covid-19 Update: ਹਸਪਤਾਲਾਂ 'ਚ ਐਮਰਜੈਂਸੀ ਵਾਰਡ ਫੁਲ , ਬੈੱਡ ਲਈ ਭਟਕ ਰਹੇ ਹਨ ਮਰੀਜ਼

ਸਿਰਫ ਗੁਜਰਾਤ ਹੀ ਨਹੀਂ, ਸਗੋਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਸਮੇਤ ਕਈ ਸੂਬਿਆ ਵਿਚ ਬੈੱਡਸ ਲਈ ਮਾਰਾਮਾਰੀ ਹੋ ਰਹੀ ਹੈ। ਲਖਨਊ ਵਿਚ ਹਰ ਰੋਜ ਚਾਰ ਹਜਾਰ ਤੋਂ ਜ਼ਿਆਦਾ ਕੋਰੋਨਾ ਕੇਸ ਆ ਰਹੇ ਹਨ, ਇੱਥੇ ਹਸਪਤਾਲ ਵਿਚ ਬੈੱਡਸ ਨਹੀਂ ਹਨ। ਦਿਲੀ ਵਿਚ ਇਕ ਦਰਜਨ ਤੋਂ ਜ਼ਿਆਦਾ ਪ੍ਰਾਇਵੇਟ ਹਸਪਤਾਲਾਂ ਵਿਚ ਇਕ ਵੀ ਬੈੱਡ ਨਹੀਂ ਹੈ, ਜਿਸਦੇ ਬਾਅਦ ਕਈ ਹਸਪਤਾਲ ਨੂੰ ਸਿਰਫ ਕੋਵਿਡ ਸਪੈਸ਼ਲ ਘੋਸ਼ਿਤ ਕੀਤਾ ਗਿਆ ਹੈ।

COVID-19 : Emergency wards full in government hospitals , Patients given oxygen in ambulance Covid-19 Update: ਹਸਪਤਾਲਾਂ 'ਚ ਐਮਰਜੈਂਸੀ ਵਾਰਡ ਫੁਲ , ਬੈੱਡ ਲਈ ਭਟਕ ਰਹੇ ਹਨ ਮਰੀਜ਼

ਪੜ੍ਹੋ ਹੋਰ ਖ਼ਬਰਾਂ : ਹਰਿਆਣਾ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਨਾਇਟ ਕਰਫ਼ਿਊ 

ਦੱਸ ਦੇਈਏ ਕਿ ਹਾਈਕੋਰਟ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਗੁਜਰਾਤਸਰਕਾਰ ਕੰਮ ਕਰ ਰਹੀ ਹੈ, ਉਸ ਤੋਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਹ ਸਿਰਫ ਭਗਵਾਨ ਭਰੋਸੇ ਹੀ ਹਨ। ਦੱਸ ਦਈਏ ਕਿ ਗੁਜਰਾਤ ਵਿਚ ਇਸ ਵਕਤ 30 ਹਜਾਰ ਤੋਂ ਜ਼ਿਆਦਾ ਕੋਰੋਨਾ ਦੇ ਐਕਟਿਵ ਕੇਸ ਹਨ। ਗੁਜਰਾਤ ਵਿਚ ਕੁਲ ਕੇਸਾਂ ਦੀ ਗਿਣਤੀ 3,53516 ਹੈ ਅਤੇ ਹੁਣ ਤੱਕ 4855 ਮੌਤਾਂ ਹੋ ਚੁੱਕੀਆਂ ਹਨ। ਇਸ ਦੌਰਾਨ ਐਕਟਿਵ ਕੇਸਾਂ ਦੀ ਗਿਣਤੀ 30680 ਹੈ ਅਤੇ ਹੁਣ ਤੱਕ 3,17981 ਮਰੀਜ਼ ਠੀਕ ਹੋਏ ਹਨ।

-PTCNews

Related Post