PM ਮੋਦੀ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਭਰ ਦੇ ਸਰਪੰਚਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਰ ਰਹੇ ਨੇ ਗੱਲਬਾਤ

By  Shanker Badra April 24th 2020 11:50 AM -- Updated: April 24th 2020 12:05 PM

PM ਮੋਦੀ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਭਰ ਦੇ ਸਰਪੰਚਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਰ ਰਹੇ ਨੇ ਗੱਲਬਾਤ:ਨਵੀਂ ਦਿੱਲੀ : ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ ਸਰਪੰਚਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਇਸ ਬੈਠਕ 'ਚ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਨੇ ਨਵੀਆਂ ਮੁਸੀਬਤਾਂ ਦੇ ਨਾਲ ਨਵੀਂ ਸਿੱਖਿਆ ਵੀ ਦਿੱਤੀ ਅਤੇ ਕੋਰੋਨਾ ਸੰਕਟ ਨੇ ਖੁਦ 'ਤੇ ਨਿਰਭਰ ਹੋਣ ਦੀ ਸਿੱਖਿਆ' ਦਿੱਤੀ ਹੈ।

ਉਨਾਂ ਕਿਹਾ ਕਿ 'ਖੁਦ 'ਤੇ ਨਿਰਭਰ ਹੋਏ ਬਿਨ੍ਹਾਂ ਅਜਿਹੇ ਸੰਕਟ ਤੋਂ ਬਾਹਰ ਨਹੀਂ ਨਿਕਲ ਸਕਦੇ। ਪ੍ਰਧਾਨ ਮੰਤਰੀ ਮੋਦੀ ਨੇ ਪਿੰਡਾਂ ਦੇ ਲੋਕਾਂ ਨੇ 2 ਗਜ ਦੂਰੀ ਦਾ ਸੰਦੇਸ਼ ਦਿੱਤਾ ਹੈ।'ਕੋਰੋਨਾ ਸੰਕਟ 'ਚ ਪਿੰਡਾਂ ਦੇ ਲੋਕਾਂ ਨੇ ਮਿਸ਼ਾਲ ਪੇਸ਼ ਕੀਤੀ ਹੈ। ਭਾਰਤ ਝੁਕਣ ਦੀ ਬਜਾਏ ਕੋਰੋਨਾ ਨਾਲ ਟਕਰਾ ਰਿਹਾ ਹੈ। PM ਮੋਦੀ ਨੇ ਕਿਹਾ ਕਿ 'ਸਵਾ ਲੱਖ ਤੋਂ ਵੱਧ ਪੰਚਾਇਤਾਂ ਤੱਕ ਬ੍ਰਾਡਬੈਂਡ ਨੈਟਵਰਕ ਪੁੱਜਾ ਹੈ।

ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਤੱਕ ਘੱਟ ਕੀਮਤ ਵਾਲੇ ਸਮਾਰਟ ਫੋਨ ਪਹੁੰਚੇ ਹਨ। ਜੇ ਪੰਚਾਇਤ ਮਜ਼ਬੂਤ ਹੋਵੇਗੀ ਤਾਂ ਲੋਕਤੰਤਰ ਮਜ਼ਬੂਤ ਹੋਵੇਗਾ।  PM ਮੋਦੀ ਨੇ ਕਿਹਾ ਕਿ 'ਈ-ਗ੍ਰਾਮ ਸਵਰਾਜ ਪੋਰਟਲ ਅਤੇ ਸਵਾਮੀਤਵ ਯੋਜਨਾ ਦੀ ਸ਼ੁਰੂਆਤ' ਹੋਈ ਹੈ।ਇਸ ਦੌਰਾਨ 6 ਰਾਜਾਂ 'ਚ ਸਵਾਮੀਤਵ ਯੋਜਨਾ ਦੀ ਸ਼ੁਰੂਆਤ ਹੋਈ ਹੈ। ਇਸ ਦੇ ਨਾਲ ਹੀ 'ਸਵਾਮੀਤਵ ਯੋਜਨਾ ਨਾਲ ਜ਼ਮੀਨ ਦੀ ਮੈਪਿੰਗਹੋਵੇਗੀ ਅਤੇ ਲੋਨ ਲੈਣਾ ਆਸਾਨ' ਹੋਵੇਗਾ।

-PTCNews

Related Post