ਮੱਧ ਪ੍ਰਦੇਸ਼-ਕੋਰੋਨਾ ਦੀ ਪਰੇਸ਼ਾਨੀ ਵਿਚਾਲੇ ਮਿਲੀਆਂ ਖੁਸ਼ੀਆਂ , ਕੋਵਿਡ 19 ਪੀੜਤ ਰਹਿ ਚੁੱਕੀ ਮਹਿਲਾ ਘਰ ਹੋਏ ਜੁੜਵਾ ਬੱਚੇ

By  Kaveri Joshi May 23rd 2020 07:10 PM

ਮੱਧ ਪ੍ਰਦੇਸ਼- ਕੋਰੋਨਾ ਦੀ ਪਰੇਸ਼ਾਨੀ ਵਿਚਾਲੇ ਮਿਲੀਆਂ ਖੁਸ਼ੀਆਂ , ਕੋਵਿਡ 19 ਪੀੜਤ ਰਹਿ ਚੁੱਕੀ ਮਹਿਲਾ ਘਰ ਹੋਏ ਜੁੜਵਾ ਬੱਚੇ: ਕੋਰੋਨਾ ਦੇ ਪਰੇਸ਼ਾਨੀ ਵਿਚਾਲੇ ਇੱਕ ਕੋਵਿਡ 19 ਪੀੜਤ ਰਹਿ ਚੁੱਕੀ ਮਹਿਲਾ ਘਰ ਇੱਕ ਨਹੀਂ ਬਲਕਿ ਦੋ ਦੋ ਖੁਸ਼ੀਆਂ ਨੇ ਦਸਤਕ ਦਿੱਤੀ ਹੈ , ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਇੰਦੌਰ 'ਚ ਇੱਕ ਕੋਰੋਨਾ ਪੀੜਿਤ ਰਹੀ ਔਰਤ ਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ।

ਮਿਲੀ ਜਾਣਕਾਰੀ ਮੁਤਾਬਿਕ ਇੰਦੌਰ ਸਥਿਤ ਐੱਮਟੀਐੱਚ ਹਸਪਤਾਲ 'ਚ 35 ਸਾਲਾ ਔਰਤ ਪਹਿਲਾਂ ਕੋਰੋਨਾ ਦੇ ਇਲਾਜ ਨੂੰ ਲੈ ਕੇ 10 ਤਰੀਕ ਨੂੰ ਦਾਖਲ ਹੋਈ ਸੀ, ਜਿਸ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ , ਸ਼ਨੀਵਾਰ ਨੂੰ ਉਸਨੂੰ ਲੇਬਰ ਤਕਲੀਫ਼ ਸ਼ੁਰੂ ਹੋਣ ਉਪਰੰਤ ਮੁੜ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ ਉਸਦੀ ਕੁੱਖੋਂ ਦੋ ਬੱਚੇ ਪੈਦਾ ਹੋਏ ਹਨ ।

ਹਸਪਤਾਲ ਦੇ ਇੰਚਾਰਜ ਡਾ. ਸੁਮਿਤ ਸ਼ੁਕਲਾ ਦੇ ਦੱਸਣ ਅਨੁਸਾਰ ਜੱਚਾ ਅਤੇ ਨਾਰਮਲ ਡਿਲੀਵਰੀ ਨਾਲ ਪੈਦਾ ਹੋਏ ਬੱਚੇ ਰਾਜ਼ੀ ਹਨ ਅਤੇ ਸੁਰੱਖਿਅਤ ਹਨ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੁਜਰਾਤ ਅਤੇ ਪੁਣੇ 'ਚ ਵੀ ਜੁੜਵਾ ਬੱਚੇ ਪੈਦਾ ਹੋਏ ਹਨ , ਜਿਹਨਾਂ 'ਚ ਗੁਜਰਾਤ ਦੇ ਮੋਲੀਪੁਰ 'ਚ ਪੈਦਾ ਹੋਏ ਬੱਚਿਆਂ ਦੇ ਕੋਰੋਨਾ ਟੈਸਟ 'ਚੋਂ ਲੜਕੇ ਦੀ ਰਿਪੋਰਟ ਪਾਜ਼ਿਟਿਵ ਅਤੇ ਲੜਕੀ ਦੀ ਨੈਗੇਟਿਵ ਆਈ ਹੈ ਜਦਕਿ ਪੁਣੇ 'ਚ ਦੋਨਾਂ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਉਣ ਦੀ ਖਬਰ ਮਿਲੀ ਹੈ ।

ਜੇਕਰ ਗੱਲ ਕਰੀਏ ਮੱਧ ਪ੍ਰਦੇਸ਼ 'ਚ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਗਿਣਤੀ 6170 ਹੋ ਚੁੱਕੀ ਹੈ, ਜਦਕਿ 3089 ਲੋਕ ਠੀਕ ਹੋ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ 272 ਦਰਜ ਕੀਤੀ ਗਈ ਹੈ।

Related Post