ਟਵਿੱਟਰ ਨੇ ਕੋਰੋਨਾ ਵਿਰੁੱਧ ਜੰਗ ਲਈ ਭਾਰਤ ਨੂੰ ਦਾਨ ਕੀਤੇ 1.5 ਕਰੋੜ ਡਾਲਰ

By  Shanker Badra May 11th 2021 06:27 PM

ਵਾਸ਼ਿੰਗਟਨ : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ।  ਇਸ ਮਹਾਂਮਾਰੀ ਵਿਚ ਮਦਦ ਲਈ ਕਈ ਕੰਪਨੀਆਂ ਅੱਗੇ ਆਈਆਂ ਹਨ। ਇਸੇ ਤਰ੍ਹਾਂ ਹੁਣ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਵੀ ਕੋਰੋਨਾ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੂੰ 1.5 ਕਰੋੜ ਡਾਲਰ ਦਾਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕੇਸਾਂ 'ਚ ਆਈ ਕਮੀ, ਪਿਛਲੇ 24 ਘੰਟਿਆਂ ਦੌਰਾਨ 3 .56 ਲੱਖ ਮਰੀਜ਼ ਹੋਏ ਸਿਹਤਯਾਬ

COVID-19 : Twitter donates Rs 1.5 crores to help India fight COVID-19 ਟਵਿੱਟਰ ਨੇ ਕੋਰੋਨਾ ਵਿਰੁੱਧ ਜੰਗ ਲਈ ਭਾਰਤ ਨੂੰ ਦਾਨ ਕੀਤੇ 1.5 ਕਰੋੜ ਡਾਲਰ

ਇਸ ਸਬੰਧੀ ਟਵਿੱਟਰ ਦੇ ਸੀਈਓ ਜੈਕ ਪੈਟਰਿਕ ਡੋਰਸੀ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਰਾਸ਼ੀ ਤਿੰਨ ਗੈਰ-ਸਰਕਾਰੀ ਸੰਸਥਾਵਾਂ ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ ਦਾਨ ਕੀਤੀ ਗਈ ਹੈ। ਕੇਅਰ ਨੂੰ 1 ਕਰੋੜ ਡਾਲਰ, ਜਦਕਿ ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ 25-25 ਲੱਖ ਡਾਲਰ ਦਿੱਤੇ ਗਏ ਹਨ।

COVID-19 : Twitter donates Rs 1.5 crores to help India fight COVID-19 ਟਵਿੱਟਰ ਨੇ ਕੋਰੋਨਾ ਵਿਰੁੱਧ ਜੰਗ ਲਈ ਭਾਰਤ ਨੂੰ ਦਾਨ ਕੀਤੇ 1.5 ਕਰੋੜ ਡਾਲਰ

ਇਸ ਬਾਰੇ ਸੈਨ ਫ੍ਰਾਂਸਿਸਕੋ ਸਥਿਤ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੇਵਾ ਇੰਟਰਨੈਸ਼ਨਲ ਇੱਕ ਗੈਰ-ਮੁਨਾਫ਼ਾ ਸੇਵਾ ਸੰਸਥਾ ਹੈ। ਇਹ ਦਾਨ ਰਾਸ਼ੀ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਜਾ ਰਹੀ ਹੈ। ਇਸ ਦੀ ਵਰਤੋਂ ਇਸ ਨੂੰ ਵੈਂਟੀਲੇਟਰਾਂ, ਬੈੱਡਾਂ ਅਤੇ ਹੋਰ ਜਾਨ ਬਚਾਉਣ ਵਾਲੇ ਯੰਤਰਾਂ ਨੂੰ ਖਰੀਦਣ ਲਈ ਕੀਤੀ ਜਾਵੇਗੀ।

COVID-19 : Twitter donates Rs 1.5 crores to help India fight COVID-19 ਟਵਿੱਟਰ ਨੇ ਕੋਰੋਨਾ ਵਿਰੁੱਧ ਜੰਗ ਲਈ ਭਾਰਤ ਨੂੰ ਦਾਨ ਕੀਤੇ 1.5 ਕਰੋੜ ਡਾਲਰ

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ   

ਇਸ ਤੋਂ ਇਲਾਵਾ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਯੰਤਰ ਸਰਕਾਰੀ ਹਸਪਤਾਲਾਂ, ਕੋਵਿਡ -19 ਕੇਅਰ ਸੈਂਟਰਾਂ ਅਤੇ ਹੋਰ ਹਸਪਤਾਲਾਂ ਵਿੱਚ ਵੰਡੇ ਜਾਣਗੇ। ਟਵਿੱਟਰ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਸੇਵਾ ਇੰਟਰਨੈਸ਼ਨਲ ਯੂਐਸਏ ਨੇ ਇਸ ਦਾਨ ਲਈ ਟਵਿਟਰ ਦਾ ਧੰਨਵਾਦ ਕੀਤਾ।

-PTCNews

Related Post