10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

By  Shanker Badra July 30th 2020 02:43 PM

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ:ਮਾਸਕੋ : ਕੋਵਿਡ-19 ਖਿਲਾਫ਼ ਵੈਕਸੀਨ ਵਿਕਸਿਤ ਕਰਨ 'ਚ ਦੁਨੀਆਂ ਭਰ ਦੇ ਕਈ ਵਿਗਿਆਨੀ ਜੁੱਟੇ ਹੋਏ ਹਨ ਅਤੇ ਕਈ ਦੇਸ਼ ਟ੍ਰਾਇਲ ਵੀ ਕਰ ਰਹੇ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪਹਿਲੀ ਕੋਰੋਨਾ ਵੈਕਸੀਨ ਆਉਣ 'ਤੇ ਟਿਕੀਆਂ ਹਨ। ਅਜਿਹੇ 'ਚ ਕੋਰੋਨਾ ਵੈਕਸੀਨ ਬਾਰੇ ਰੂਸ ਤੋਂ ਚੰਗੀ ਖ਼ਬਰ ਆਈ ਹੈ।

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

ਰੂਸ ਦੇ ਵਿਗਿਆਨੀਆਂ ਦਾ ਦਾਅਵਾ ਕੀਤਾ ਹੈ ਕਿ ਉਹ ਅਗਸਤ ਦੇ ਦੂਜੇ ਹਫ਼ਤੇ ਤੱਕ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦੋ ਹਫ਼ਤਿਆਂ ਵਿਚ ਰੂਸ ਕੋਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਆ ਜਾਵੇ।

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

ਰੂਸੀ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਇੱਕ ਚੈਨਲ ਨੂੰ ਦੱਸਿਆ ਹੈ ਕਿ 10 ਅਗਸਤ ਜਾਂ ਉਸ ਤੋਂ ਪਹਿਲਾਂ ਵੀ ਵੈਕਸੀਨ ਨੂੰ ਮਨਜ਼ੂਰੀ ਦਿਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਦੀ ਇਸ ਵੈਕਸੀਨ ਨੂੰ ਮਾਸਕੋ ਸਥਿਤ ਗਾਮਾਲਿਆ ਇੰਸਟੀਚਿਊਟ ਵਿਚ ਬਣਾਇਆ ਗਿਆ ਹੈ।

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

ਮਾਸਕੋ ਦੇ ਗਾਮਾਲਿਆ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਵੈਕਸੀਨ ਨੂੰ ਆਮ ਲੋਕਾਂ ਦੇ ਵਰਤੋਂ ਲਈ 10 ਅਗਸਤ ਤਕ ਮਨਜ਼ੂਰੀ ਦਿਵਾ ਦੇਣਗੇ ਪਰ ਇਹ ਸਭ ਤੋਂ ਪਹਿਲਾ ਫ਼ਰੰਟ ਲਾਈਨ ਹੈਲਥ ਵਰਕਸ ਨੂੰ ਦਿਤੀ ਜਾਵੇਗੀ।

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕਰ ਲਈ ਗਈ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਹੋਰ ਬਿਮਾਰੀਆਂ ਨਾਲ ਲੜਨ ਵਿਚ ਸਮਰਥਾਵਾਨ ਹੈ। ਰੂਸ ਦੇ ਰੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਹਿਊਮਨ ਟਰਾਈਲ ਭਾਵ ਇਨਸਾਨੀ ਪ੍ਰੀਖਿਆ ਵਿਚ ਵਲੰਟੀਅਰਸ ਦੇ ਰੂਪ ਵਿਚ ਕੰਮ ਕੀਤਾ ਹੈ।

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

ਦੱਸ ਦੇਈਏ ਕਿ ਰੂਸ ਨੇ ਹੁਣ ਤੱਕ ਵੈਕਸੀਨ ਦੇ ਟਰਾਈਲ ਦਾ ਕੋਈ ਡੇਟਾ ਜਾਰੀ ਨਹੀਂ ਕੀਤਾ ਹੈ। ਵਿਸ਼ਵ ਵਿਚ ਦਰਜਨਾਂ ਵੈਕਸੀਨ ਦਾ ਟਰਾਈਲ ਚੱਲ ਰਿਹਾ ਹੈ। ਕੁੱਝ ਦੇਸ਼ਾਂ ਵਿਚ ਵੈਕਸੀਨ ਦਾ ਟਰਾਈਲ ਤੀਸਰੇ ਪੜਾਅ ਵਿਚ ਹਨ। ਰੂਸੀ ਵੈਕਸੀਨ ਨੂੰ ਅਪਣਾ ਦੂਜਾ ਪੜਾਅ ਪੂਰਾ ਕਰਨਾ ਬਾਕੀ ਹੈ। ਵੈਕਸੀਨ ਦੇ ਡਿਵੈਲਪਰ ਨੇ 3 ਅਗਸਤ ਤਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ।

-PTCNews

Related Post