16 ਜਨਵਰੀ ਨੂੰ ਲੱਗੇਗਾ ਕੋਰੋਨਾ ਟੀਕਾ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲਗਾਇਆ ਜਾਵੇਗਾ ਟੀਕਾ

By  Shanker Badra January 14th 2021 12:53 PM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੇ ਆਪਣੇ ਪੱਧਰ 'ਤੇ ਵੀ ਪੂਰੀ ਤਿਆਰੀ ਕਰ ਲਈ ਹੈ। ਭਾਰਤ ਵਿੱਚ 16 ਜਨਵਰੀ ਤੋਂ ਕੋਵਿਡ-19 ਦਾ ਟੀਕਾਕਰਨ ਸ਼ੁਰੂ ਹੋ ਰਿਹਾ ਹੈ। ਕੋਰੋਨਾ ਟੀਕੇ ਲਈ ਦੇਸ਼ ਵਿਆਪੀ ਮੁਹਿੰਮ ਦੇ ਪਹਿਲੇ ਦਿਨ 3 ਲੱਖ ਦੇ ਕਰੀਬ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਟੀਕਾ ਲਗਾਇਆ ਜਾਵੇਗਾ। ਸਿਹਤ ਵਰਕਰਾਂ ਨੂੰ ਇਹ ਟੀਕਾ ਮੁਫ਼ਤ ਲੱਗੇਗਾ। ਇਸ ਦਾ ਖ਼ਰਚ ਕੇਂਦਰ ਸਰਕਾਰ ਚੁੱਕੇਗੀ। [caption id="attachment_466005" align="aligncenter" width="286"]COVID-19 vaccines : Around 3 lakh healthcare workers to get vaccine shots on 1st day 16 ਜਨਵਰੀ ਨੂੰ ਲੱਗੇਗਾ ਕੋਰੋਨਾ ਟੀਕਾ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲਗਾਇਆ ਜਾਵੇਗਾ ਟੀਕਾ[/caption] ਪੜ੍ਹੋ ਹੋਰ ਖ਼ਬਰਾਂ : ਬੱਬੂ ਮਾਨ ਦੀ ਸਪੀਚ ਨੇ ਹਿਲਾਇਆ ਦਿੱਲੀ ਦਾ ਤਖ਼ਤ ,ਨੌਜਵਾਨਾਂ 'ਚ ਭਰਿਆ ਜੋਸ਼ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਹਰੇਕ ਟੀਕਾਕਰਨ ਸੈਸ਼ਨ ਵਿੱਚ ਔਸਤਨ 100 ਲੋਕਾਂ ਨੂੰ ਟੀਕੇ ਮੁਹੱਈਆ ਕਰਾਉਣ ਲਈ ਸੂਬਿਆਂ ਨੂੰ ਹਦਾਇਤ ਕੀਤੀ ਗਈ ਹੈ। ਕੇਂਦਰ ਨੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵੱਧ ਤੋਂ ਵੱਧ ਟੀਕਾਕਰਨ ਦੀਆਂ ਥਾਵਾਂ ਦਾ ਨਿਰਮਾਣ ਕਰਨ ਤਾਂ ਜੋ ਟੀਕਾਕਰਨ ਦੀ ਇੱਕ ਸਧਾਰਣ ਅਤੇ ਸਥਾਈ ਪ੍ਰਕਿਰਿਆ ਜਾਰੀ ਰਹਿ ਸਕੇ। [caption id="attachment_466004" align="aligncenter" width="299"]COVID-19 vaccines : Around 3 lakh healthcare workers to get vaccine shots on 1st day 16 ਜਨਵਰੀ ਨੂੰ ਲੱਗੇਗਾ ਕੋਰੋਨਾ ਟੀਕਾ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲਗਾਇਆ ਜਾਵੇਗਾ ਟੀਕਾ[/caption] ਸਰਕਾਰ ਨੇ ਸੰਕੇਤ ਦਿੱਤਾ ਕਿ ਸਿਹਤ ਕਰਮਚਾਰੀਆਂ ਦੀ ਚੋਣ ਹੋਵੇਗੀ ਕਿ ਉਹ ਕਿਹੜੀ ਕੰਪਨੀ ਟੀਕਾ ਲਗਵਾਉਣਾ ਚਾਹੁੰਦੇ ਹਨ, ਇਸ ਸਮੇਂ ਉਨ੍ਹਾਂ ਕੋਲ ਦੋ ਟੀਕਿਆਂ ਦੀ ਚੋਣ ਹੈ। ਇਕ ਕੋਵਿਕਲਡ ਟੀਕਾ ਜੋ ਸੀਰਮ ਇੰਸਟੀਚਿਊਟ ਦੁਆਰਾ ਨਿਰਮਿਤ ਕੀਤਾ ਜਾ ਰਹੀ ਹੈ, ਦੂਜਾ ਵਿਕਲਪ ਕੋਵੈਕਿਨ ਹੈ ਜੋ ਭਾਰਤ ਬਾਇਓਟੈਕ ਕੰਪਨੀ ਦੁਆਰਾ ਨਿਰਮਿਤ ਕੀਤਾ ਜਾ ਰਿਹਾ ਹੈ। [caption id="attachment_466003" align="aligncenter" width="275"]COVID-19 vaccines : Around 3 lakh healthcare workers to get vaccine shots on 1st day 16 ਜਨਵਰੀ ਨੂੰ ਲੱਗੇਗਾ ਕੋਰੋਨਾ ਟੀਕਾ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲਗਾਇਆ ਜਾਵੇਗਾ ਟੀਕਾ[/caption] ਪੜ੍ਹੋ ਹੋਰ ਖ਼ਬਰਾਂ : ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੋਣਕਾਂ , ਸੰਗਤਾਂ ਦਾ ਆਇਆ ਹੜ ਦੱਸ ਦੇਈਏ ਕਿ ਦੋਵਾਂ ਕੰਪਨੀਆਂ ਦੀ ਵਰਤੋਂ ਨੂੰ ਪਿਛਲੇ ਸਮੇਂ ਵਿੱਚ ਐਮਰਜੈਂਸੀ ਵਰਤੋਂ ਲਈ ਆਗਿਆ ਦਿੱਤੀ ਗਈ ਸੀ। ਪਹਿਲਾਂ ਸਵਦੇਸ਼ੀ ਟੀਕਾ ਕੋਵੈਕਸੀਨ ਦੀ ਸਪਲਾਈ ਬੁੱਧਵਾਰ ਨੂੰ ਹੈਦਰਾਬਾਦ ਤੋਂ ਇਲਾਵਾ ਦੇਸ਼ ਦੇ 11 ਵੱਡੇ ਸ਼ਹਿਰਾਂ ਨੂੰ ਪਹੁੰਚਾ ਦਿੱਤੀ ਗਈ। ਪੁਣੇ ਦੇ Serum Institute ਦੀ ਵੈਕਸੀਨ ਕੋਵਿਸ਼ੀਲਡ (Vaccine Covshield) ਦੀ ਸਪਲਾਈ ਮੰਗਲਵਾਰ ਨੂੰ ਦੇਸ਼ ਦੇ 13 ਵੱਡੇ ਸ਼ਹਿਰਾਂ ’ਚ ਪਹੁੰਚਾਣ ਤੋਂ ਬਾਅਦ ਬੁੱਧਵਾਰ ਨੂੰ ਹੋਰ ਸ਼ਹਿਰ ਨੂੰ ਪਹੁੰਚਾਈ ਗਈ। -PTCNews

Related Post