1 June ਤੋਂ ਕਈ ਸੂਬਿਆਂ 'ਚ Unlock ਦੀ ਤਿਆਰੀ ਪਰ ਇਸ ਸੂਬੇ 'ਚ 7 ਜੂਨ ਤੱਕ ਵਧਿਆ ਲਾਕਡਾਊਨ

By  Shanker Badra May 24th 2021 02:20 PM

ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਕਮੀ ਆਉਂਦੀ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਲੌਕਡਾਊਨ ਦਾ ਸਾਹਮਣਾ ਕਰ ਰਹੇ ਸੂਬਿਆਂ ਨੇ ਹੁਣ ਅਨਲਾਕ ਯਾਨੀ ਲੌਕਡਾਊਨ 'ਚ ਢਿੱਲ ਦੇਣ ਦੀ ਕਵਾਯਦ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕਈ ਸੂਬਿਆਂ 'ਚ 1 ਜੂਨ ਤੱਕਲੌਕਡਾਊਨ ਵਧਾ ਦਿੱਤਾ ਗਿਆ ਹੈ। [caption id="attachment_499812" align="aligncenter" width="300"]COVID lockdown : Delhi ,Madhya Pradesh ,Maharashtra to unlock gradually from June 01, says CMs 1 June ਤੋਂ ਕਈ ਸੂਬਿਆਂ 'ਚ Unlock ਦੀ ਤਿਆਰੀ ਪਰ ਇਸ ਸੂਬੇ 'ਚ 7 ਜੂਨ ਤੱਕ ਵਧਿਆ ਲਾਕਡਾਊਨ[/caption] ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ? ਜ਼ਿਆਦਾਤਰ ਸੂਬਿਆਂ ਨੇ ਇਸ ਮਹੀਨੇ ਦੇ ਆਖਰੀ ਜਾਂ 1 ਜੂਨ ਸਵੇਰੇ 7 ਵਜੇ ਤਕ ਲੌਕਡਾਊਨ ਲਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਜਿੱਥੇ-ਜਿੱਥੇ ਹਾਲਾਤ ਸੁਧਰਦੇ ਹਨ ,ਉੱਥੇ 1 ਜੂਨ ਤੋਂ ਰਾਹਤ ਮਿਲ ਸਕਦੀ ਹੈ। ਜੇ ਕੋਰੋਨਾ ਮਰੀਜ਼ਾਂ ਦੀ ਗੱਲ ਕਰੀਏ ਤਾਂ ਇਸ 'ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ। [caption id="attachment_499817" align="aligncenter" width="300"] 1 June ਤੋਂ ਕਈ ਸੂਬਿਆਂ 'ਚ Unlock ਦੀ ਤਿਆਰੀ ਪਰ ਇਸ ਸੂਬੇ 'ਚ 7 ਜੂਨ ਤੱਕ ਵਧਿਆ ਲਾਕਡਾਊਨ[/caption] ਹਾਲਾਂਕਿ ਕਰਨਾਟਕ ਵਿਚ ਲੌਕਡਾਊਨ 7 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਸਮੇਂ ਕਰਨਾਟਕ ਵਿੱਚ  ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਯਾਨੀ ਕਿ ਲੌਕਡਾਊਨ ਦੇ ਨਿਯਮਾਂ ਵਿੱਚ 1 ਜੂਨ ਤੋਂ ਢਿੱਲ ਦਿੱਤੀ ਜਾਏਗੀ ਪਰ ਸਿਰਫ ਉਨ੍ਹਾਂ ਰਾਜਾਂ ਵਿੱਚ ਜਿੱਥੇ ਕੋਰੋਨਾ ਦੇ ਕੇਸ ਘੱਟ ਹੋਏ ਹਨ। ਮਹਾਰਾਸ਼ਟਰ , ਦਿੱਲੀ ਅਤੇ ਮੱਧ ਪ੍ਰਦੇਸ਼ ਵਿੱਚ ਲੋਕਾਂ ਨੂੰ ਕਰਫ਼ਿਊ ਤੋਂ ਰਾਹਤ ਮਿਲ ਸਕਦੀ ਹੈ। [caption id="attachment_499810" align="aligncenter" width="300"]COVID lockdown : Delhi ,Madhya Pradesh ,Maharashtra to unlock gradually from June 01, says CMs 1 June ਤੋਂ ਕਈ ਸੂਬਿਆਂ 'ਚ Unlock ਦੀ ਤਿਆਰੀ ਪਰ ਇਸ ਸੂਬੇ 'ਚ 7 ਜੂਨ ਤੱਕ ਵਧਿਆ ਲਾਕਡਾਊਨ[/caption] ਰਾਜਧਾਨੀ ਦਿੱਲੀ ਵਿੱਚ ਇੱਕ ਹਫ਼ਤੇ ਲਈ ਲੌਕਡਾਊਨ ਨੂੰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ। ਯਾਨੀ ਕਿ 31 ਮਈ ਤੱਕ ਦਿੱਲੀ ਵਿਚ ਲੌਕਡਾਊਨ ਰਹੇਗਾ। ਚੰਗੀ ਗੱਲ ਇਹ ਹੈ ਕਿ ਕੇਜਰੀਵਾਲ ਨੇ 1 ਜੂਨ ਤੋਂ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਹੈ, ਭਾਵ ਹੌਲੀ ਹੌਲੀ ਰਾਹਤ ਦਿੱਤੀ ਹੈ। [caption id="attachment_499811" align="aligncenter" width="260"]COVID lockdown : Delhi ,Madhya Pradesh ,Maharashtra to unlock gradually from June 01, says CMs 1 June ਤੋਂ ਕਈ ਸੂਬਿਆਂ 'ਚ Unlock ਦੀ ਤਿਆਰੀ ਪਰ ਇਸ ਸੂਬੇ 'ਚ 7 ਜੂਨ ਤੱਕ ਵਧਿਆ ਲਾਕਡਾਊਨ[/caption] ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਜ ਵਿਚ 1 ਜੂਨ ਤੋਂ ਹੌਲੀ ਹੌਲੀ ਤਾਲਾਬੰਦੀ ਖੋਲ੍ਹਣੀ ਸ਼ੁਰੂ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਸਦਾ ਲਈ ਬੰਦ ਨਹੀਂ ਰਹਿ ਸਕਦੇ, ਸਾਨੂੰ ਹੌਲੀ ਹੌਲੀ ਤਾਲਾਬੰਦੀ ਨੂੰ ਖੋਲ੍ਹਣਾ ਹੋਵੇਗਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਜ ਨੂੰ ਪੜਾਅਵਾਰ ਖੋਲ੍ਹਿਆ ਜਾਵੇਗਾ। [caption id="attachment_499816" align="aligncenter" width="300"] 1 June ਤੋਂ ਕਈ ਸੂਬਿਆਂ 'ਚ Unlock ਦੀ ਤਿਆਰੀ ਪਰ ਇਸ ਸੂਬੇ 'ਚ 7 ਜੂਨ ਤੱਕ ਵਧਿਆ ਲਾਕਡਾਊਨ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ  ਦੱਸ ਦੇਈਏ ਕਿ ਵੱਖ-ਵੱਖ ਰਾਜਾਂ ਨੇ ਮਈ ਦੇ ਅਖੀਰ ਤੱਕ ਲੌਕਡਾਊਨ ਲਗਾਇਆ ਹੋਇਆ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ , ਪੰਜਾਬ , ਹਰਿਆਣਾ , ਦਿੱਲੀ ਅਤੇ ਜੰਮੂ ਕਸ਼ਮੀਰ ,ਤਾਮਿਲਨਾਡੂ ਅਤੇ ਮਿਜੋਰਮ ਵਿੱਚ 31 ਮਈ ਤੱਕ ਲੌਕਡਾਊਨ ਵਧਾ ਦਿੱਤਾ ਹੈ। ਇਸ ਤੋਂ ਬਾਅਦ 1 ਜੂਨ ਤੋਂ ਰਾਹਤ ਮਿਲਣ ਦੀ ਪੂਰੀ ਉਮੀਦ ਹੈ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਸੰਕੇਤ ਮਿਲੇ ਹਨ। ਮਰੀਜ਼ ਵੀ ਲਗਾਤਾਰ ਠੀਕ ਹੋ ਰਹੇ ਹਨ। -PTCNews

Related Post