ਕਿਸਾਨਾਂ ਦੇ ਵਿਰੋਧ ਮਗਰੋਂ ਕੈਪਟਨ ਦਾ ਯੂ-ਟਰਨ , ਤੀਕਸ਼ਣ ਸੂਦਦੇ ਘਰ 'ਚ ਗੋਹਾ ਸੁੱਟਣ ਦੇ ਮਾਮਲੇ ਵਿਚ ਧਾਰਾ 307 ਰੱਦ ਕਰਨ ਦੇ ਹੁਕਮ

By  Shanker Badra January 6th 2021 05:32 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਸਾਬਕਾ ਭਾਜਪਾ ਮੰਤਰੀ ਦੇ ਘਰ ਅੱਗੇ ਗੋਬਰ ਸੁੱਟਣ ਵਾਲੇ ਖੇਤੀ ਕਾਨੂੰਨ ਪ੍ਰਦਰਸ਼ਨਕਾਰੀਆਂ ਖਿਲਾਫ ਧਾਰਾ 307 ਵਾਪਸ ਲੈਣ ਦਾ ਹੁਕਮ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਦਰਸ਼ਨਕਾਰੀਆਂ ‘ਤੇ 'ਕਤਲ ਦੀ ਕੋਸ਼ਿਸ਼' ਦਾ ਮਾਮਲਾ ਦਰਜ ਕਰਨ ਵਾਲੇ ਐਸਐਚਓ ਦੇ ਤਬਾਦਲੇ ਦਾ ਵੀ ਹੁਕਮ ਦਿੱਤਾ ਗਿਆ ਹੈ, ਜਿਸਦੀ ਹੁਣ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਲੋਂ ਪੜਤਾਲ ਕੀਤੀ ਜਾ ਰਹੀ ਹੈ।

Cow dung dumped at BJP leader's house : Punjab CM orders repeal of Section 307 against youth, transfer of SHO ਕਿਸਾਨਾਂ ਦੇ ਵਿਰੋਧ ਮਗਰੋਂ ਕੈਪਟਨ ਦਾ ਯੂ-ਟਰਨ , ਤੀਕਸ਼ਣ ਸੂਦਦੇ ਘਰ 'ਚ ਗੋਹਾ ਸੁੱਟਣ ਦੇ ਮਾਮਲੇ ਵਿਚ ਧਾਰਾ 307 ਰੱਦ ਕਰਨ ਦੇ ਹੁਕਮ

ਪੜ੍ਹੋ ਹੋਰ ਖ਼ਬਰਾਂ : ਵਿਦਿਆਰਥੀ ਹੋ ਜਾਣ ਤਿਆਰ ! ਪੰਜਾਬ ਸਰਕਾਰ ਨੇ ਇਸ ਦਿਨ ਤੋਂਸਕੂਲ ਖੋਲ੍ਹਣ ਦਾ ਕੀਤਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 307 ਤਹਿਤ ਕੇਸ ਦਰਜ ਕਰਨ ਪ੍ਰਤੀ ਐਸਐਚਓ ਕਾਫ਼ੀ ਉਤੇਜਿਤ ਹੋ ਗਿਆ। ਹੁਸ਼ਿਆਰਪੁਰ ਕਾਂਡ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਰਿਹਾਇਸ਼ ਅੱਗੇ ਗੋਬਰ ਨਾਲ ਭਰੀ ਟਰਾਲੀ ਉਤਾਰੀ ਸੀ, ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ, “ਇਸ ਵਿਚ ਹੱਤਿਆ ਦੀ ਕੋਸ਼ਿਸ਼ ਨਹੀਂ ਕੀਤੀ ਗਈ।”

Cow dung dumped at BJP leader's house : Punjab CM orders repeal of Section 307 against youth, transfer of SHO ਕਿਸਾਨਾਂ ਦੇ ਵਿਰੋਧ ਮਗਰੋਂ ਕੈਪਟਨ ਦਾ ਯੂ-ਟਰਨ , ਤੀਕਸ਼ਣ ਸੂਦਦੇ ਘਰ 'ਚ ਗੋਹਾ ਸੁੱਟਣ ਦੇ ਮਾਮਲੇ ਵਿਚ ਧਾਰਾ 307 ਰੱਦ ਕਰਨ ਦੇ ਹੁਕਮ

ਇਸੇ ਦੌਰਾਨ ਮੁੱਖ ਮੰਤਰੀ ਨੇ ਇੱਕ ਸੰਗੀਤਕ ਵੀਡੀਓ ਵਿੱਚ ਬੰਦੂਕ ਸਭਿਆਚਾਰ ਦੇ ਪ੍ਰਚਾਰ ਕਰਨ ਦੇ ਦੋਸ਼ ਵਿਚ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਸ ਢੰਗ ਨਾਲ ਗੈਂਗਸਟਰਵਾਦ ਅਤੇ ਬੰਦੂਕ ਸਭਿਆਚਾਰ ਦਾ ਪ੍ਰਚਾਰ ਕਰਨਾ ਬਿਲਕੁਲ ਗਲ਼ਤ ਹੈ। ਉਹਨਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਕੇਸ ਸਹੀ ਢੰਗ ਨਾਲ ਦਰਜ ਕੀਤਾ ਗਿਆ ਜੋ ਇਸ ਗਾਇਕ ਦੇ ਪੁਰਾਣੇ ਗੀਤ ਨਾਲ ਸਬੰਧਤ ਹੈ।

Cow dung dumped at BJP leader's house : Punjab CM orders repeal of Section 307 against youth, transfer of SHO ਕਿਸਾਨਾਂ ਦੇ ਵਿਰੋਧ ਮਗਰੋਂ ਕੈਪਟਨ ਦਾ ਯੂ-ਟਰਨ , ਤੀਕਸ਼ਣ ਸੂਦਦੇ ਘਰ 'ਚ ਗੋਹਾ ਸੁੱਟਣ ਦੇ ਮਾਮਲੇ ਵਿਚ ਧਾਰਾ 307 ਰੱਦ ਕਰਨ ਦੇ ਹੁਕਮ

ਪੜ੍ਹੋ ਹੋਰ ਖ਼ਬਰਾਂ : ਕੰਗਨਾ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਦਾ ਦਿਲਜੀਤ ਨੇ ਇੰਝ ਦਿੱਤਾ ਮੂੰਹ ਤੋੜ ਜਵਾਬ 

ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਗ੍ਰਿਫਤਾਰੀ ਦਾ ਗਾਇਕ ਦੀ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਪਾਈ ਵੀਡੀਓ ਨਾਲ ਕੋਈ ਸਬੰਧ ਨਹੀਂ ਹੈ ਜੋ ਅਸਲ ਵਿੱਚ ਸ਼ਲਾਘਾਯੋਗ ਹੈ। ਹਾਲਾਂਕਿ, ਗਾਇਕ ਵਲੋਂ ਕੀਤੇ ਚੰਗੇ ਕੰਮਾਂ ਦੇ ਬਾਵਜੂਦ ਵੀ ਨੌਜਵਾਨਾਂ ਦਰਮਿਆਨ ਬੰਦੂਕ ਸਭਿਆਚਾਰ ਦਾ ਪ੍ਰਚਾਰ ਕਰਨ ਵਾਲੇ ਉਸਦੇ ਪੁਰਾਣੇ ਗੀਤਾਂ ਦੇ ਮਾੜਾ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਸਰਹੱਦੋਂ ਪਾਰ ਖਤਰਿਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ।

-PTCNews

Related Post