ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਦੇ ਪਿਤਾ ਦਾ ਹੋਇਆ ਦਿਹਾਂਤ

By  Shanker Badra January 16th 2021 12:35 PM

ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਦੇ ਪਿਤਾ ਦਾ ਹੋਇਆ ਦਿਹਾਂਤ:ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ 2 ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਕਰੂਨਾਲ ਪਾਂਡਿਆ ਦੇ ਪਿਤਾ ਦਾ ਅੱਜ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਕਾਰਡਿਕ ਅਰੇਸਟ ਆਉਣ ਕਾਰਨ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ

Cricketers Hardik And Krunal Pandya's Father Dies, Krunal leaves bio-bubble at SMAT ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਦੇ ਪਿਤਾ ਦਾ ਹੋਇਆ ਦਿਹਾਂਤ

ਬੜੌਦਾ ਟੀਮ ਦੀ ਕਪਤਾਨੀ ਕਰ ਰਹੇ ਕਰੂਨਾਲ ਪਾਂਡਿਆ ਸ਼ਇਅਦ ਮੁਸ਼ਤਾਕ ਅਲੀ ਟਰਾਫ਼ੀ ਟੂਰਨਾਂਮੈਂਟ ਵਿਚਾਲੇ ਛੱਡ ਕੇ ਘਰ ਪਰਤ ਗਏ ਹਨ। ਜਦੋਂਕਿ ਉਨ੍ਹਾਂ ਭਰਾ ਹਾਰਦਿਕ ਪਾਂਡਿਆ ਇੰਗਲੈਂਦ ਦੇ ਖਿਲਾਫ਼ ਹੋਣ ਵਾਲੀ ਲੜੀ ਲਈ ਤਿਆਰ ਕਰ ਰਹੇ ਹਨ।

Cricketers Hardik And Krunal Pandya's Father Dies, Krunal leaves bio-bubble at SMAT ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਦੇ ਪਿਤਾ ਦਾ ਹੋਇਆ ਦਿਹਾਂਤ

ਦੋਵੇਂ ਭਰਾ ਬੜੌਦਾ ਲਈ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਖੇਡ ਰਹੇ ਸਨ। ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਆਪਣੇ ਘਰ ਲਈ ਰਵਾਨਾ ਹੋ ਗਏ। ਬੜੌਦਾ ਕ੍ਰਿਕਟ ਐਸੋਸੀਏਸ਼ਨ ਹਾਰਦਿਕ ਪਾਂਡਿਆ ਤੇ ਕੁਣਾਲ ਪਾਂਡਿਆ ਦੇ ਪਿਤਾ ਦੇ ਦਿਹਾਂਤ 'ਤੇ ਸੋਗ 'ਚ ਹੈ।

Cricketers Hardik And Krunal Pandya's Father Dies, Krunal leaves bio-bubble at SMAT ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕਰੂਨਾਲ ਪਾਂਡਿਆ ਦੇ ਪਿਤਾ ਦਾ ਹੋਇਆ ਦਿਹਾਂਤ

ਕਰੂਨਾਲ ਪਾਂਡਿਆ ਸ਼ਇਅਦ ਮੁਸ਼ਤਾਕ ਅਲੀ ਟੂਰਨਾਮੈਂਟ 'ਚ ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਸ਼ਿਸ਼ਿਰ ਹਟੰਗਡੀ ਨੇ ਏਐਨਆਈ ਨੂੰ ਦੱਸਿਆ, ਹਾਂ ਕੁਣਾਲ ਪਾਂਡਿਆ ਨੇ ਟੀਮ ਦਾ ਬਾਓ ਬਬਲ ਛੱਡ ਦਿੱਤਾ ਹੈ, ਇਹ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁਖ ਦਾ ਸਮਾਂ ਹੈ।

-PTCNews

Related Post