CSIR ਦੀ ਨੈੱਟ ਪ੍ਰੀਖਿਆ 'ਚ ਪੰਜਾਬ ਦੇ ਜਸਪ੍ਰੀਤ ਨੇ ਪੂਰੇ ਭਾਰਤ 'ਚੋਂ ਪਹਿਲਾਂ ਰੈਂਕ ਹਾਸਲ ਕੀਤਾ

By  Shanker Badra December 3rd 2017 02:19 PM

CSIR ਦੀ ਨੈੱਟ ਪ੍ਰੀਖਿਆ 'ਚ ਪੰਜਾਬ ਦੇ ਜਸਪ੍ਰੀਤ ਨੇ ਪੂਰੇ ਭਾਰਤ 'ਚੋਂ ਪਹਿਲਾਂ ਰੈਂਕ ਹਾਸਲ ਕੀਤਾ:ਪੰਜਾਬ ਦੇ ਵਿਦਿਆਰਥੀ ਨੇ ਆਪਣੇ ਮਾਤਾ-ਪਿਤਾ ਅਤੇ ਪੰਜਾਬ ਦਾ ਪੂਰੇ ਭਾਰਤ ਵਿਚ ਨਾਮ ਰੋਸ਼ਨ ਕੀਤਾ ਹੈ।ਜਸਪ੍ਰੀਤ ਨੇ ਜੂਨ 2017 ਵਿਚ ਹੋਏ ਨੈੱਟ ਦੇ ਪੇਪਰ 'ਚੋਂ ਦੇਸ਼ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। CSIR ਦੀ ਨੈੱਟ ਪ੍ਰੀਖਿਆ 'ਚ ਪੰਜਾਬ ਦੇ ਜਸਪ੍ਰੀਤ ਨੇ ਪੂਰੇ ਭਾਰਤ 'ਚੋਂ ਪਹਿਲਾਂ ਰੈਂਕ ਹਾਸਲ ਕੀਤਾਜੂਨ 2017 ਚ ਕੌਂਸਲ ਆਫ਼ ਸਾਈਟਿਫ਼ਿਕ ਐਂਡ ਇੰਡਸਟਰੀਅਲ ਰਿਸਰਚ (ਸੀ.ਐਸ.ਆਈ.ਆਰ.) ਦੇ ਹੋਏ ਨੈੱਟ ਦੇ ਪੇਪਰ 'ਚੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਪਿੰਡ ਸਤੌਜ਼ ਦੇ ਵਸਨੀਕ ਜਸਪ੍ਰੀਤ ਸਿੰਘ ਸਿੱਧੂ ਨੇ ਪੂਰੇ ਭਾਰਤ 'ਚੋਂ ਪਹਿਲਾਂ ਰੈਂਕ ਪ੍ਰਾਪਤ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਜਸਪ੍ਰੀਤ ਪਿੰਡ ਸਤੌਜ਼ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਦਾ ਹੋਣਹਾਰ ਪੁੱਤਰ ਅਤੇ ਅਕਾਲ ਅਕੈਡਮੀ ਚੀਮਾਂ ਸਾਹਿਬ ਦਾ ਸਾਬਕਾ ਵਿਦਿਆਰਥੀ ਹੈ।CSIR ਦੀ ਨੈੱਟ ਪ੍ਰੀਖਿਆ 'ਚ ਪੰਜਾਬ ਦੇ ਜਸਪ੍ਰੀਤ ਨੇ ਪੂਰੇ ਭਾਰਤ 'ਚੋਂ ਪਹਿਲਾਂ ਰੈਂਕ ਹਾਸਲ ਕੀਤਾਉਸਦੀ ਇਸ ਪ੍ਰਾਪਤੀ 'ਤੇ ਪੂਰੇ ਪਿੰਡ 'ਚ ਖ਼ੁਸ਼ੀ ਦਾ ਮਾਹੌਲ ਹੈ।ਜਸਪ੍ਰੀਤ ਸਿੰਘ ਦੇ ਪਿਤਾ ਨੇ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਅਕਾਲ ਅਕੈਡਮੀ ਵਿਖੇ ਦਸਵੀਂ ਕਲਾਸ ਤੱਕ ਉੱਚ ਕੋਟੀ ਦੀ ਦੁਨਿਆਵੀ ਅਤੇ ਰੂਹਾਨੀਅਤ ਵਿੱਦਿਆ ਹਾਸਿਲ ਕਰ ਕੇ ਹੀ ਅੱਜ ਉਹ ਇਸ ਮੁਕਾਮ ਤੱਕ ਪਹੁੰਚਿਆ ਹੈ ਅਤੇ ਹੁਣ ਉਹ ਪੰਜਾਬ ਯੂਨੀਵਰਸਿਟੀ ਵਿਖੇ ਐਮ.ਐੱਸ.ਸੀ ਯੌਲੋਜੀ ਦੀ ਪੜਾਈ ਕਰ ਰਿਹਾ ਹੈ।CSIR ਦੀ ਨੈੱਟ ਪ੍ਰੀਖਿਆ 'ਚ ਪੰਜਾਬ ਦੇ ਜਸਪ੍ਰੀਤ ਨੇ ਪੂਰੇ ਭਾਰਤ 'ਚੋਂ ਪਹਿਲਾਂ ਰੈਂਕ ਹਾਸਲ ਕੀਤਾਇਸ ਮੌਕੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਮਨਜੀਤ ਕੌਰ,ਸਮੂਹ ਸਟਾਫ਼ ਅਤੇ ਸੰਤ ਅਤਰ ਸਿੰਘ ਜੀ ਵਿੱਦਿਆ ਪ੍ਰਸਾਰ ਕਮੇਟੀ ਵੱਲੋਂ ਜਸਪ੍ਰੀਤ ਸਿੰਘ ਅਤੇ ਉਸਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।ਉਸ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ 'ਤੇ ਬਹੁਤ ਮਾਣ ਮਹਿਸੂਸ ਕਰਦਾ ਹੈ।

-PTCNews

Related Post