ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖ਼ਬਰ, ਕੀ ਸ਼ਹਿਰ 'ਚ ਮੁੜ ਲੱਗੇਗਾ ਕਰਫ਼ਿਊ ?

By  Shanker Badra July 20th 2020 06:37 PM

ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖ਼ਬਰ, ਕੀ ਸ਼ਹਿਰ 'ਚ ਮੁੜ ਲੱਗੇਗਾ ਕਰਫ਼ਿਊ ?:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ ‘ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ ‘ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਲੌਕਡਾਊਨ ‘ਚ ਢਿੱਲ ਮਿਲਦਿਆਂ ਹੀ ਚੰਡੀਗੜ੍ਹ ਵਿੱਚ ਵਾਇਰਸ ਤੇਜ਼ੀ ਨਾਲ ਵਧਿਆ ਹੈ।

ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖ਼ਬਰ, ਕੀ ਸ਼ਹਿਰ 'ਚ ਮੁੜ ਲੱਗੇਗਾ ਕਰਫ਼ਿਊ ?

ਚੰਡੀਗੜ੍ਹ 'ਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਕੇਸਾਂ 'ਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਸ਼ਹਿਰ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇਸ ਬਾਰੇਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਲੋਕਾਂ ਦਾ ਰਵੱਈਆ ਅਜਿਹਾ ਹੀ ਰਿਹਾ ਤਾਂ ਸ਼ਹਿਰ 'ਚ ਮੁੜ ਤੋਂ ਤਾਲਾਬੰਦੀ ਕੀਤੀ ਜਾ ਸਕਦੀ ਹੈ।

ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖ਼ਬਰ, ਕੀ ਸ਼ਹਿਰ 'ਚ ਮੁੜ ਲੱਗੇਗਾ ਕਰਫ਼ਿਊ ?

ਉਨ੍ਹਾਂ ਕਿਹਾ ਹੈ ਕਿ ਵੀਕਐਂਡ ਮੌਕੇ ਕਰਫਿਊ ਲਾਉਣ ਬਾਰੇ ਬੁੱਧਵਾਰ ਨੂੰ ਫੈਸਲਾਲੈ ਸਕਦੇ ਹਨ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਟਰਾਈਸਿੱਟੀ ਵਿਚ ਵੀਕਐਂਡ ਕਰਫਿਊ ਲਾਉਣ ਦੀ ਸਹਿਮਤੀ ਮੰਗੀ ਹੈ। ਹੁਣ ਪੰਜਾਬ ਤੋਂ ਬਾਅਦ ਚੰਡੀਗੜ੍ਹ ਵਿੱਚ ਵੀਕਐਂਡ ਮੌਕੇ ਕਰਫਿਊ ਨਜ਼ਰ ਆਵੇਗਾ।

ਦੱਸ ਦੇਈਏ ਕੇ ਇਸ ਤੋਂ ਕੁੱਝ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਲੋਕ ਕੋਰੋਨਾ ਸਬੰਧੀ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਅਤੇ ਮਾਸਕ ਪਾਉਣ ਜਾਂ ਸਮਾਜਿਕ ਦੂਰੀ ਦਾ ਵੀ ਧਿਆਨ ਨਹੀਂ ਰੱਖ ਰਹੇ। ਅਜਿਹੇ 'ਚ ਜੇਕਰ ਜ਼ਰੂਰੀ ਲੱਗਾ ਤਾਂ ਦੁਬਾਰਾ ਸ਼ਹਿਰ 'ਚ ਤਾਲਾਬੰਦੀ ਲਗਾ ਕਰ ਦਿੱਤੀ ਜਾਵੇਗੀ। ਇਸ ਸਬੰਧੀ ਪ੍ਰਸ਼ਾਸਕ ਨੇ ਡੀ. ਜੀ. ਪੀ. ਨੂੰ ਸਖ਼ਤ ਨਿਰਦੇਸ਼ ਦਿੱਤੇ ਸਨ ਕਿ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜੇ ਲੋਕ ਕਰਫ਼ਿਊ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਦੇ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇ।

-PTCNews

Related Post