CWC 2019: ਵੈਸਟਇੰਡੀਜ਼ ਨੇ ਜਿੱਤਿਆ ਟਾਸ , ਆਸਟਰੇਲੀਆ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

By  Jashan A June 6th 2019 02:49 PM -- Updated: June 6th 2019 02:59 PM

CWC 2019: ਵੈਸਟਇੰਡੀਜ਼ ਨੇ ਜਿੱਤਿਆ ਟਾਸ , ਆਸਟਰੇਲੀਆ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ,ਨਾਟਿੰਘਮ: ਵਰਲਡ ਕੱਪ 2019 ਦਾ 10ਵਾਂ ਮੈਚ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਹ ਮੈਚ ਵਿਸ਼ਵ ਕੱਪ ਦੀ ਪ੍ਰਬਲ ਦਾਅਵੇਦਾਰ ਮੰਨੀ ਜਾਣ ਵਾਲੀ ਆਸਟ੍ਰੇਲੀਆ ਟੀਮ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ। ਜਿਸ ਦੌਰਾਨ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਜਿੱਥੇ ਦੋਵੇਂ ਟੀਮਾਂ ਇਸ ਟੂਰਨਾਮੈਂਟ 'ਚ ਆਪਣਾ ਦੂਜਾ ਮੁਕਾਬਲਾ ਖੇਡ ਰਹੀਆਂ ਹਨ। ਆਸਟ੍ਰੇਲੀਆ (ਪਲੇਇੰਗ ਇਲੈਵਨ): ਅਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਉਸਮਾਨ ਖਵਾਜਾ, ਸਟੀਵਨ ਸਮਿਥ, ਗਲੇਨ ਮੈਕਸਵੈਲ, ਮਾਰਕਸ ਸਟੋਇਨਸ, ਐਲੇਕਸ ਕੈਰੀ, ਨਾਥਨ ਕੋਲਟਰ ਨਾਈਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜੈਂਪਾ। ਵੈਸਟ ਇੰਡੀਜ਼ (ਪਲੇਇੰਗ ਇਲੈਵਨ): ਕ੍ਰਿਸ ਗੇਲ, ਈਵਿਨ ਲੇਵਿਸ, ਸ਼ਾਈ ਹੋਪ (ਡਬਲਯੂ.), ਨਿਕੋਲਸ ਪੁਰਨ, ਸ਼ਿਮਰੋਨ ਹੇਟਮਾਇਰ, ਆਂਦਰੇ ਰਸੇਲ, ਜੇਸਨ ਹੋਡਰ (ਕਪਤਾਨ), ਕਾਰਲੋਸ ਬ੍ਰੈਥਵਾਟ, ਐਸ਼ਲੀ ਨਰਸ, ਸ਼ੇਲਡਨ ਕੋਟਰੇਲ, ਓਸ਼ੇਨ ਥਾਮਸ। -PTC News

Related Post