CWG 2022: ਮੀਰਾਬਾਈ ਚਾਨੂ ਦੇ ਗੋਲਡ ਜਿੱਤਣ 'ਤੇ PM ਮੋਦੀ ਸਮੇਤ ਕਈ ਸਿਆਸੀ ਆਗੂਆਂ ਨੇ ਦਿੱਤੀ ਵਧਾਈ

By  Riya Bawa July 31st 2022 07:27 AM -- Updated: July 31st 2022 07:35 AM

Mirabai Chanu Wins Gold: ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ ਹੈ। ਉਸਨੇ ਵੇਟਲਿਫਟਿੰਗ ਵਿੱਚ 49 ਕਿਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ ਮੀਰਾਬਾਈ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਨਵਾਂ ਇਤਿਹਾਸ ਰਚਿਆ ਹੈ। ਸਨੈਚ ਦੌਰ ਵਿੱਚ ਸਭ ਤੋਂ ਵੱਧ ਭਾਰ ਚੁੱਕਣ ਦਾ ਰਿਕਾਰਡ ਵੀ ਉਸ ਦੇ ਨਾਂ ਹੈ। ਮੀਰਾਬਾਈ ਨੇ ਸਨੈਚ ਰਾਊਂਡ ਵਿੱਚ ਸਭ ਤੋਂ ਵੱਧ 88 ਕਿਲੋ ਅਤੇ ਕਲੀਨ ਐਂਡ ਜਰਕ ਰਾਊਂਡ ਵਿੱਚ 113 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਕੁੱਲ 201 ਕਿਲੋ ਭਾਰ ਚੁੱਕਿਆ।

Mirabai Chanu Wins Gold

ਭਾਰਤ ਦੀ ਮੀਰਾਬਾਈ ਚਾਨੂ ਨੇ ਔਰਤਾਂ ਦੀ ਵੇਟਲਿਫਟਿੰਗ ਵਿੱਚ ਕਮਾਲ ਕਰ ਦਿਖਾਇਆ। ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਪਹਿਲਾ ਸੋਨ ਤਗਮਾ ਜਿੱਤਿਆ। ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਅਤੇ ਕੁੱਲ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਸੰਕੇਤ ਸਰਗਰ ਨੇ ਚਾਂਦੀ ਅਤੇ ਗੁਰਰਤ ਪੁਜਾਰੀ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। 49kg ਵਿੱਚ ਚਾਨੂ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੁੱਲ 203kg (ਸਨੈਚ: 88kg, ਕਲੀਨ ਐਂਡ ਜਰਕ: 115kg) ਹੈ, ਜੋ ਉਸਨੇ ਫਰਵਰੀ ਵਿੱਚ 2020 ਨੈਸ਼ਨਲ ਚੈਂਪੀਅਨਸ਼ਿਪ ਵਿੱਚ ਬਣਾਇਆ ਸੀ। ਮੀਰਾਬਾਈ ਚਾਨੂ ਦੇ ਗੋਲਡ ਜਿੱਤਣ 'ਤੇ PM ਮੋਦੀ ਸਮੇਤ ਕਈ ਸਿਆਸੀ ਆਗੂਆਂ ਨੇ ਵਧਾਈ ਦਿੱਤੀ ਹੈ।

Mirabai Chanu Wins Gold:

ਇਹ ਵੀ ਪੜ੍ਹੋ: ਉਪ-ਕੁਲਪਤੀ ਡਾ. ਰਾਜ ਬਹਾਦਰ ਨਾਲ ਕੀਤੇ ਗਏ ਨਿੰਦਣਯੋਗ ਵਤੀਰੇ ਦੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਨਿਖੇਧੀ

ਪੀਐਮ ਮੋਦੀ

ਇਸ ਦੌਰਾਨ ਪੀਐਮ ਮੋਦੀ ਨੇ ਟਵੀਟ ਕਰਕੇ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਭਾਰਤ ਦਾ ਇਕ ਵਾਰ ਫਿਰ ਤੋਂ ਮਾਣ ਵਧਾਇਆ! ਹਰ ਭਾਰਤੀ ਖੁਸ਼ ਹੈ ਕਿ ਉਸਨੇ ਬਰਮਿੰਘਮ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਅਤੇ ਇੱਕ ਨਵਾਂ ਰਾਸ਼ਟਰਮੰਡਲ ਰਿਕਾਰਡ ਕਾਇਮ ਕੀਤਾ। ਉਸਦੀ ਸਫਲਤਾ ਬਹੁਤ ਸਾਰੇ ਭਾਰਤੀਆਂ ਨੂੰ ਪ੍ਰੇਰਿਤ ਕਰਦੀ ਹੈ, ਖਾਸ ਕਰਕੇ ਉਭਰਦੇ ਐਥਲੀਟਾਂ ਨੂੰ।

ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਵੇਟਲਿਫਟਰ ਮੀਰਾਬਾਈ ਚਾਨੂ ਨੇ ਕਿਹਾ, "ਟੋਕੀਓ ਓਲੰਪਿਕ ਤੋਂ ਬਾਅਦ ਮੈਂ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਖੇਡੀਆਂ ਹਨ। ਮੈਂ ਦੇਸ਼ ਲਈ ਸੋਨ ਤਮਗਾ ਜਿੱਤਿਆ, ਮੈਂ ਖੁਸ਼ ਹਾਂ। ਮੈਂ ਕਦੇ ਵੀ 88 ਕਿਲੋਗ੍ਰਾਮ ਨਹੀਂ ਕੀਤਾ ਸੀ ਅਤੇ ਮੈਂ ਇਸ ਵਾਰ ਅਜਿਹਾ ਕੀਤਾ, ਇੱਥੋਂ ਤੱਕ ਕਿ 90 ਕਿਲੋਗ੍ਰਾਮ ਤੱਕ ਪਹੁੰਚ ਗਿਆ।

ਮੈਂ ਇਸ ਬਾਰੇ ਖੁਸ਼ ਹਾਂ।" ਮੈਂ ਬਹੁਤ ਭਾਵੁਕ ਹੋ ਗਈ ਸੀ ਜਦੋਂ ਮੇਰੀ ਜਿੱਤ ਤੋਂ ਬਾਅਦ ਰਾਸ਼ਟਰੀ ਗੀਤ ਵੱਜਿਆ, ਹਰ ਕੋਈ ਆਪਣੀ ਆਵਾਜ਼ ਦੇ ਸਿਖਰ 'ਤੇ ਇਸ ਨੂੰ ਗਾ ਰਿਹਾ ਸੀ, ਮੈਨੂੰ ਛੁਹ ਗਿਆ।

-PTC News

Related Post