ਸਾਈਬਰ ਅਪਰਾਧੀ ਬੇਖ਼ੌਫ਼, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਭਰਾ ਦੇ ਨਾਂ 'ਤੇ ਮੰਗੇ ਪੈਸੇ

By  Ravinder Singh August 19th 2022 02:05 PM -- Updated: August 20th 2022 07:05 AM

ਚੰਡੀਗੜ੍ਹ : ਪੰਜਾਬ ਵਿੱਚ ਸਾਈਬਰ ਅਪਰਾਧੀ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਰੋਜ਼ਾਨਾ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਆਮ ਲੋਕਾਂ ਨੂੰ ਤਾਂ ਛੱਡੋ ਸਾਈਬਰ ਅਪਰਾਧੀ ਖ਼ਾਸ ਸ਼ਖ਼ਸੀਅਤਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਘਬਰਾ ਨਹੀਂ ਰਹੇ। ਪੰਜਾਬ 'ਚ ਕੈਬਨਿਟ ਮੰਤਰੀ ਦੇ ਨਾਂ ਉਪਰ ਲੋਕਾਂ ਕੋਲੋਂ ਪੈਸੇ ਮੰਗ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਮਾਲ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਦੇ ਨਾਂ 'ਤੇ ਉਨ੍ਹਾਂ ਦੇ ਕਰੀਬੀਆਂ ਤੋਂ ਵਟਸਐਪ ਰਾਹੀਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ।

ਸਾਈਬਰ ਅਪਰਾਧੀ ਬੇਖ਼ੌਫ਼, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਭਰਾ ਦੇ ਨਾਂ ਮੰਗੇ ਪੈਸੇ

ਸਿਰਫ਼ ਜ਼ਿੰਪਾ ਹੀ ਨਹੀਂ ਸਗੋਂ ਉਨ੍ਹਾਂ ਦੇ ਭਰਾ ਦਾ ਨਾਂ ਵੀ ਲਿਆ ਗਿਆ। ਇਸ ਬਾਰੇ ਜਦੋਂ ਜ਼ਿੰਪਾ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਐੱਸਐੱਸਪੀ ਨੂੰ ਦਿੱਤੀ। ਜਦੋਂ ਜਾਂਚ ਕੀਤੀ ਗਈ ਤਾਂ ਜਾਅਲੀ ਨੰਬਰ ਝਾਰਖੰਡ ਤੇ ਪੱਛਮੀ ਬੰਗਾਲ ਦੇ ਸਾਹਮਣੇ ਆਏ। ਪੁਲਿਸ ਕੋਲ ਸ਼ਿਕਾਇਤ ਪੁੱਜਣ ਦੇ ਬਾਵਜੂਦ ਠੱਗ ਬੇਖੌਫ਼ ਦੂਜੇ ਨੰਬਰ ਰਾਹੀਂ ਪੈਸੇ ਮੰਗ ਰਹੇ ਹਨ।

ਸਾਈਬਰ ਅਪਰਾਧੀ ਬੇਖ਼ੌਫ਼, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਭਰਾ ਦੇ ਨਾਂ ਮੰਗੇ ਪੈਸੇ

ਮੰਤਰੀ ਬ੍ਰਮਸ਼ੰਕਰ ਝਿੰਪਾ ਨੇ ਦੱਸਿਆ ਕਿ ਦਸੂਹਾ ਦੇ ਕਿਸੇ ਪੈਟਰੋਲ ਪੰਪ ਦੀ ਮੈਡਮ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਗਈ ਸੀ। ਉਹ ਆਮ ਆਦਮੀ ਪਾਰਟੀ ਦੀ ਅਹੁਦੇਦਾਰ ਵੀ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਂ ਦੇ ਨਾਲ ਭਰਾ ਦਾ ਨਾਂ ਵੀ ਵਰਤਿਆ ਗਿਆ। ਉਸ ਸਮੇਂ ਦੀ ਰਿਕਾਰਡਿੰਗ ਐਸਐਸਪੀ ਨੂੰ ਭੇਜ ਦਿੱਤੀ ਹੈ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਝਾਰਖੰਡ ਤੇ ਪੱਛਮੀ ਬੰਗਾਲ ਦੇ ਨੰਬਰ ਸਾਹਮਣੇ ਆਏ। ਕੱਲ੍ਹ ਵੀ ਉਨ੍ਹਾਂ ਇੱਕ ਰਿਕਾਰਡਿੰਗ ਮਿਲੀ। ਉਸ ਵਿੱਚ ਵੀ ਉਨ੍ਹਾਂ ਦਾ ਨਾਮ ਲੈ ਕੇ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਉਹ ਵੀ ਐਸਐਸਪੀ ਨੂੰ ਭੇਜ ਦਿੱਤਾ ਗਿਆ ਹੈ।

ਸਾਈਬਰ ਅਪਰਾਧੀ ਬੇਖ਼ੌਫ਼, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਭਰਾ ਦੇ ਨਾਂ ਮੰਗੇ ਪੈਸੇ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਡਿਸਪਲੇ ਪਿਕਚਰ (ਡੀਪੀ) ਘੁਟਾਲੇ ਰਾਹੀਂ ਵੀ ਠੱਗੀ ਮਾਰੀ ਜਾ ਰਹੀ ਹੈ। ਇਸ 'ਚ ਠੱਗ ਅਧਿਕਾਰੀਆਂ ਦੀ ਫੋਟੋ ਵਟਸਐਪ ਉਪਰ ਲਾ ਲੈਂਦੇ ਹਨ। ਫਿਰ ਆਪਣੇ ਅਧੀਨ ਕੰਮ ਕਰਦੇ ਲੋਕਾਂ ਜਾਂ ਉਨ੍ਹਾਂ ਦੇ ਕਰੀਬੀਆਂ ਨੂੰ ਸੰਦੇਸ਼ ਭੇਜ ਕੇ ਪੈਸਿਆਂ ਦੀ ਮੰਗਦੇ ਹਨ। ਨਜ਼ਦੀਕੀ ਲੋਕ ਸਮਝਦੇ ਹਨ ਕਿ ਅਸਲ ਵਿੱਚ ਹੀ ਪੈਸੇ ਜ਼ਰੂਰਤ ਹੈ ਤੇ ਪੈਸੇ ਨੂੰ ਆਨਲਾਈਨ ਟਰਾਂਸਫਰ ਕਰ ਦਵੋ। ਪੰਜਾਬ ਤੇ ਚੰਡੀਗੜ੍ਹ ਦੇ ਡੀਜੀਪੀ ਦੇ ਨਾਂ 'ਤੇ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।


-PTC News

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ RTA ਦਫ਼ਤਰ ਸੰਗਰੂਰ ’ਚ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼

Related Post