ਦਬੰਗ ਖ਼ਾਨ ਨੇ ਫੜੀ ਬੇਰੁਜ਼ਗਾਰ ਮਜ਼ਦੂਰਾਂ ਦੀ ਬਾਂਹ , ਬੈਂਕ ਖ਼ਾਤੇ 'ਚ ਟ੍ਰਾਂਸਫਰ ਕੀਤੀ ਇੰਨੀ ਰਕਮ

By  Kaveri Joshi April 8th 2020 02:45 PM -- Updated: April 8th 2020 02:50 PM

Covid19: ਦਬੰਗ ਖ਼ਾਨ ਨੇ ਫੜੀ ਬੇਰੁਜ਼ਗਾਰ ਮਜ਼ਦੂਰਾਂ ਦੀ ਬਾਂਹ , ਬੈਂਕ ਖ਼ਾਤੇ 'ਚ ਟ੍ਰਾਂਸਫਰ ਕੀਤੀ ਇੰਨੀ ਰਕਮ: ਫਿਲਮੀ ਦੁਨੀਆਂ ਦੀ ਮਕਬੂਲ ਹਸਤੀ ਦਬੰਗ 'ਸਲਮਾਨ ਖ਼ਾਨ' ਨੇ ਹਮੇਸ਼ਾ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਹੈ ਅਤੇ ਹੁਣ ਕੋਰੋਨਾ ਦੀ ਮਹਾਂਮਾਰੀ 'ਚ ਵੀ ਉਹ ਲੋਕਾਂ ਦੀ ਮਦਦ ਕਰਨ ਲਈ ਪਿੱਛੇ ਨਹੀਂ ਹਟੇ ਹਨ, ਬਲਕਿ ਇਸ ਵਾਰ ਉਹਨਾਂ ਨੇ  ਇੰਡਸਟਰੀ ਦੇ ਦਿਹਾੜੀਦਾਰ ਮਜ਼ਦੂਰ ਲੋਕਾਂ ਦੀ ਬਾਂਹ ਫੜੀ ਹੈ । ਪਿਛਲੇ ਦਿਨੀਂ ਸਲਮਾਨ ਖ਼ਾਨ ਨੇ ਕਿਹਾ ਸੀ ਕਿ ਉਹ 'ਤਾਲਾਬੰਦੀ' ਦੀ ਸਥਿਤੀ ਕਾਰਨ ਆਪਣਾ ਰੁਜ਼ਗਾਰ ਗੁਆ ਚੁੱਕੇ ਮਜ਼ਦੂਰ ਅਤੇ ਦਿਹਾੜੀਦਾਰ ਲੋਕਾਂ ਦੀ ਮਦਦ ਕਰਨਗੇ , ਮੰਗਲਵਾਰ ਨੂੰ ਉਹਨਾਂ ਆਪਣੇ ਵਚਨਾਂ ਨੂੰ ਪੁਗਾਉਂਦਿਆਂ ਮਜ਼ਦੂਰਾਂ ਦੇ ਖਾਤੇ 'ਚ ਰਕਮ ਭਿਜਵਾ ਦਿੱਤੀ ਹੈ ।

https://media.ptcnews.tv/wp-content/uploads/2020/04/dd48dc6c-0a09-477a-8f34-a8f17ee14871.jpg

ਗ਼ੌਰਤਲਬ ਹੈ ਕਿ ਸਲਮਾਨ ਖਾਨ ਨੇ ਤਕਰੀਬਨ ਸੋਲਾਂ ਹਜ਼ਾਰ ਇੰਡਸਟਰੀ ਦੇ ਮਜ਼ਦੂਰਾਂ ਦੇ ਬੈਂਕ ਖਾਤਿਆਂ 'ਚ 4 ਕਰੋੜ 80 ਲੱਖ ਰੁਪਏ ਪਾਏ ਹਨ । ਸਿਰਫ ਇਹੀ ਨਹੀਂ ਬਲਕਿ ਉਹਨਾਂ ਨੇ ਮਈ ਮਹੀਨੇ 'ਚ ਵੀ 19000 ਮਜ਼ਦੂਰਾਂ ਦੇ ਖਾਤੇ 'ਚ 5 ਕਰੋੜ 70 ਲੱਖ ਰੁਪਏ ਪਵਾਉਣ ਦਾ ਵਾਅਦਾ ਕੀਤਾ ਹੈ , ਇਸ ਤਰ੍ਹਾਂ ਸਲਮਾਨ ਖ਼ਾਨ ਮੁਸ਼ਕਿਲ ਦੇ ਸਮੇਂ ਦੌਰਾਨ ਮਜ਼ਦੂਰਾਂ ਦੀ ਮਦਦ ਕਰਨ ਲਈ 10 ਕਰੋੜ 50 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਪਾਉਣ ਲਈ ਤਿਆਰ ਹਨ ।

ਜ਼ਿਕਰਯੋਗ ਹੈ ਕਿ ਭਾਈ ਜਾਨ ਨੇ ਕੁਝ ਦਿਨ ਪਹਿਲਾਂ ਫੈਡਰੇਸ਼ਨ ਆਫ ਵੈਸਟਰਨ ਇੰਡੀਅਨ ਸਿਨੇ ਇੰਪਲਾਈਜ਼ (ਐਫਡਬਲਯੂਆਈਐਸ) ਦੇ ਜਰਨਲ ਸੈਕਟਰੀ ਨਾਲ ਗੱਲਬਾਤ ਉਪਰੰਤ ਦਿਹਾੜੀਦਾਰ ਮਜ਼ਦੂਰਾਂ ਦੇ ਬੈਂਕ ਖਾਤਿਆਂ ਦੇ ਅਕਾਊਂਟ ਨੰਬਰਾਂ ਦੀ ਲਿਸਟ ਮੰਗੀ ਸੀ ਅਤੇ ਲਿਸਟ ਮਿਲਣ ਤੋਂ ਬਾਅਦ ਉਹਨਾਂ ਦੀ ਟੀਮ ਦੁਆਰਾ ਝੱਟਪੱਟ ਹੀ ਸੋਲਾਂ ਹਜ਼ਾਰ ਮਜ਼ਦੂਰਾਂ ਦੇ ਅਕਾਊਂਟ 'ਚ, ( ਹਰੇਕ ਮਜ਼ਦੂਰ ਦੇ ਖਾਤੇ 'ਚ 3000 ਰੁਪਏ ) ਦੇ ਹਿਸਾਬ ਨਾਲ ਪੈਸੇ ਟਰਾਂਸਫਰ ਕਰ ਦਿੱਤੇ ਗਏ ਹਨ ।

https://media.ptcnews.tv/wp-content/uploads/2020/04/ffc92e61-f4f0-4e65-9d7c-318bd1e91c1d.jpg

FWICE General Secretary Ashok Dubey ਅਨੁਸਾਰ ਸਲਮਾਨ ਦੀ ਚੈਰਿਟੀ ਸੰਸਥਾ " ਬੀਂਗ ਹਿਊਮਨ " ਵਰਕਰਾਂ ਦੀਆਂ ਸਿਹਤ ਜ਼ਰੂਰਤਾਂ ਲਈ ਬਹੁਤ ਮਦਦ ਕਰ ਰਹੀ ਹੈ । ਸਲਮਾਨ ਖ਼ਾਨ ਨੇ ਜਦੋਂ ਉਹਨਾਂ ਕੋਲੋਂ ਮਜ਼ਦੂਰਾਂ ਦੇ ਖਾਤਿਆਂ ਦੀ ਡਿਟੇਲ ਮੰਗੀ ਗਈ ਅਸੀਂ ਉਹਨਾਂ ਨੂੰ ਮੁਹੱਈਆ ਕਰਵਾਈ , ਜਿਸ ਉਪਰੰਤ ਉਹਨਾਂ ਦੀ ਟੀਮ ਨੇ ਇੰਡਸਟਰੀ ਦੇ ਦਿਹਾੜੀਦਾਰ ਮਜ਼ਦੂਰਾਂ ਦੇ ਖਾਤਿਆਂ 'ਚ ਰਕਮ ਟ੍ਰਾਂਸਫਰ ਕੀਤੀ ਹੈ । ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਖਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ , ਪਹਿਲਾਂ ਵੀ ਸਲਮਾਨ ਖ਼ਾਨ ਨੇ ਸਮੇਂ-ਸਮੇਂ 'ਤੇ ਲੋੜਵੰਦ ਲੋਕਾਂ ਦਾ ਸਾਥ ਦਿੱਤਾ ਹੈ ।

Related Post