ਕੇਂਦਰੀ ਜੇਲ੍ਹ ’ਚ ਖ਼ਤਰਨਾਕ ਗੈਂਗਸਟਰ ਲੱਖਵਿੰਦਰ ਲੱਖਾ ਨੂੰ ਕੀਤਾ ਹਲਾਕ

By  Jagroop Kaur June 7th 2021 06:30 PM

ਜੇਕਰ ਕੋਈ ਅਪਰਾਧ ਕਰਦਾ ਹੈ ਤਾਂ ਉਸਨੂੰ ਕਾਨੂੰਨੀ ਸਜ਼ਾ ਮੁਤਾਬਿਕ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ ਹੈ , ਜਿਸ ਨਾਲ ਅਪਰਾਧੀ ਚ ਸੁਧਾਰ ਆਉਂਦਾ ਹੈ , ਪਰ ਜੇਕਰ ਕੋਈ ਕਾਨੂੰਨ ਦੀ ਨਿਗਰਾਨੀ ਹੇਠ ਵੀ ਵਰਦਾਤ ਨੂੰ ਅੰਜਾਮ ਦੇ ਜਾਵੇ ਤਾਂ ਕੀ ਸਮਝਿਆ ਜਾਵੇ ? ਜੀ ਹਾਂ ਕਤਲ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਜੇਲ੍ਹ ’ਚ ਬੰਦ ਕੈਦੀ ਅਵਤਾਰ ਸਿੰਘ ਤਾਰੀ, ਕੈਦੀ ਸਤਨਾਮ ਸਿੰਘ, ਕੈਦੀ ਗੁਰਜੰਟ ਸਿੰਘ ਅਤੇ ਕੈਦੀ ਹਰਪ੍ਰੀਤ ਸਿੰਘ ਹੈਪੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।

Read More : ਪੰਜਾਬ ਨੂੰ ਕੇਂਦਰ ਦਾ ਝਟਕਾ! ਕੇਂਦਰੀ ਪੂਲ ਲਈ ਖ਼ਰੀਦੀ ਕਣਕ ਵਾਸਤੇ...

ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ’ਚ ਵਾਪਰੀ ਗੈਂਗਵਾਰ ’ਚ ਲੱਖਾ ਬਾਬਾ ਦੇ 2 ਸਾਥੀ ਵੀ ਜ਼ਖ਼ਮੀ ਹੋਏ ਹਨ। ਵਧੀਕ ਜੇਲ੍ਹ ਸੁਪਰਡੈਂਟ ਭਗਵੰਤ ਸਿੰਘ ਅਨੁਸਾਰ ਜੇਲ੍ਹ ’ਚ ਬੰਦ ਕੈਦੀ ਮੁਲਜ਼ਮਾਂ ਦੀ ਲੱਖਾ ਬਾਬੇ ਨਾਲ ਪੁਰਾਣੀ ਦੁਸ਼ਮਣੀ ਸੀ। ਬੀਤੀ ਦੇਰ ਰਾਤ ਬੈਰਕ ਨੰਬਰ 5 ਦੇ ਕਮਰੇ ਨੰਬਰ 6 ਦੀਆਂ 2 ਧਿਰਾਂ ਦੀ ਆਪਸ ’ਚ ਲੜਾਈ ਹੋ ਗਈ|

Man gunned down in Delhi gang war - The Statesman

ਜਿਸ ਦੌਰਾਨ ਲੱਖਾ ਬਾਬਾ ਦਾ ਕਤਲ ਕਰ ਦਿੱਤਾ ਗਿਆ। ਪੁਲਸ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਗੈਂਗਸਟਰ ਲੱਖਾ ਬਾਬੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ। ਕਤਲ ਚ ਸ਼ਾਮਿਲ ਅਪਰਾਧੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ।

Related Post