ਦਸੂਹਾ ਦੇ ਪਿੰਡ ਓਡਰਾ 'ਚ ਕਮਾਦ ਦੀ ਫਸਲ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

By  Jashan A April 28th 2019 10:12 AM

ਦਸੂਹਾ ਦੇ ਪਿੰਡ ਓਡਰਾ 'ਚ ਕਮਾਦ ਦੀ ਫਸਲ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ,ਦਸੂਹਾ: ਪੰਜਾਬ ਦੇ ਕਿਸਾਨਾਂ 'ਤੇ ਲਗਾਤਾਰ ਕੁਦਰਤ ਦੀ ਮਾਰ ਪੈ ਰਹੀ ਹੈ। ਸੂਬੇ ਭਰ 'ਚ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

fire ਦਸੂਹਾ ਦੇ ਪਿੰਡ ਓਡਰਾ 'ਚ ਕਮਾਦ ਦੀ ਫਸਲ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਹੋਰ ਪੜ੍ਹੋ:ਕਸ਼ਮੀਰ ‘ਚ ਕੁਦਰਤ ਦਾ ਕਹਿਰ, ਕਿਸਾਨਾਂ ਦੀ ਕਰੋੜਾਂ ਰੁਪਏ ਦੀ ਫਸਲ ਹੋਈ ਤਬਾਹ

ਬੀਤੇ ਦਿਨ ਬਲਾਕ ਦਸੂਹਾ ਦੇ ਪਿੰਡ ਓਡਰਾ ਵਿਖੇ ਕਮਾਦ ਦੇ ਖੇਤ ਨੂੰ ਅੱਗ ਲੱਗ ਜਾਣ ਨਾਲ 6 ਕਨਾਲ ਗੰਨੇ ਦੀ ਫ਼ਸਲ ਸੜ ਕੇ ਤਬਾਹ ਹੋ ਗਈ। ਇਸ ਸਬੰਧੀ ਪੀੜਤ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ਦੇ ਨਜ਼ਦੀਕ ਹੀ ਇਕ ਹੋਰ ਕਿਸਾਨ ਨੇ ਗੰਨੇ ਦੀ ਖੋਰੀ ਨੂੰ ਅੱਗ ਲਾਈ ਹੋਈ ਸੀ।

ਹਵਾ ਦਾ ਰੁਖ਼ ਉਸ ਦੇ ਖੇਤਾਂ ਵੱਲ ਹੋਣ ਕਰ ਕੇ ਅੱਗ ਨੇ ਉਸ ਦੀ ਕਮਾਦ ਦੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸ ਦੀ ਕਰੀਬ 1 ਲੱਖ ਰੁਪਏ ਦੀ ਗੰਨੇ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ।

ਹੋਰ ਪੜ੍ਹੋ:ਰਾਜਪੁਰਾ ‘ਚ ਗੰਨੇ ਦੀ ਫਸਲ ਨੂੰ ਅਚਾਨਕ ਲੱਗੀ ਅੱਗ, ਇੰਨ੍ਹੇ ਕਿੱਲੇ ਸੜ੍ਹ ਕੇ ਹੋਏ ਸੁਆਹ

fire ਦਸੂਹਾ ਦੇ ਪਿੰਡ ਓਡਰਾ 'ਚ ਕਮਾਦ ਦੀ ਫਸਲ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਦਸੂਹਾ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ ਗਿਆ।

-PTC News

Related Post