ਆਰਥਿਕ ਮਦਦ ਨਾ ਕਰਨ 'ਤੇ ਕਲਯੁੱਗੀ ਧੀ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

By  Jasmeet Singh February 21st 2022 09:54 PM -- Updated: February 21st 2022 10:01 PM

ਨਵੀਂ ਦਿੱਲੀ: ਮਦਨਗੀਰ ਕਤਲ ਕਾਂਡ ਵਿੱਚ ਜਿੱਥੇ ਇੱਕ ਬਜ਼ੁਰਗ ਔਰਤ ਦੀ ਹੱਤਿਆ ਹੋਈ ਸੀ, ਉੱਥੇ ਹੀ ਮ੍ਰਿਤਕ ਦੀ ਧੀ ਦੇਵਯਾਨੀ (24) ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਹ ਉਸ ਨੂੰ ਜੱਦੀ ਜਾਇਦਾਦ ਤੋਂ ਵਾਂਝੇ ਕਰਨ ਦੀਆਂ ਧਮਕੀਆਂ ਦਿੰਦੀ ਸੀ।

ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਐਤਵਾਰ ਨੂੰ ਇੱਕ 55 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਖੁਲਾਸਾ ਕੀਤਾ ਕਿ ਦੇਵਯਾਨੀ ਹਮੇਸ਼ਾ ਹੀ ਉਨ੍ਹਾਂ ਦੀ ਮੁੱਖ ਸ਼ੱਕੀ ਸੀ ਕਿਉਂਕਿ ਉਹ ਆਪਣੇ ਬਿਆਨ ਬਦਲਦੀ ਰਹੀ ਅਤੇ ਘਟਨਾ ਦੇ ਕ੍ਰਮ ਨੂੰ ਬਿਆਨ ਕਰਦੇ ਸਮੇਂ ਬੇਤੁਕੀ ਰਹੀ, ਭਾਵੇਂ ਉਹ ਘਟਨਾ ਦੌਰਾਨ ਮੌਕੇ 'ਤੇ ਮੌਜੂਦ ਸੀ।

ਇਹ ਵੀ ਪੜ੍ਹੋ: ਚੌਸਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਪੰਜਾਬੀ ਸਿਆਸੀ ਵੈੱਬ ਸੀਰੀਜ਼ ਹੈ : ਪੀਟੀਸੀ ਦੇ ਐਮ.ਡੀ. ਰਬਿੰਦਰ ਨਰਾਇਣ

Daughter arrested for murdering mother after latter stopped helping her financially

ਪੁਲਿਸ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਕਮਰੇ ਵਿੱਚ ਲੜਾਈ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਦਿੱਲੀ ਪੁਲਿਸ ਨੇ ਕਿਹਾ "ਇਸ ਤੋਂ ਇਲਾਵਾ ਮ੍ਰਿਤਕ ਦੀ ਗਰਦਨ 'ਤੇ ਇੱਕ ਡੂੰਘਾ ਅਤੇ ਤਿੱਖਾ ਜ਼ਖ਼ਮ ਸੀ ਅਤੇ ਬੈੱਡਸ਼ੀਟ ਦੇ ਨਾਲ-ਨਾਲ ਬੈੱਡ 'ਤੇ ਹੋਰ ਕੱਪੜਿਆਂ 'ਤੇ ਬਹੁਤ ਸਾਰਾ ਖੂਨ ਖਿਲਰਿਆ ਹੋਇਆ ਸੀ ਪਰ ਮੌਕੇ 'ਤੇ ਖੂਨ ਦੀ ਕੋਈ ਬੂੰਦ ਨਹੀਂ ਮਿਲੀ।"

ਪੁਲਿਸ ਅਨੁਸਾਰ ਦੇਵਯਾਨੀ ਨੇ ਖੁਲਾਸਾ ਕੀਤਾ ਕਿ ਉਸ ਨੇ ਕਾਰਤਿਕ ਚੌਹਾਨ ਪੁੱਤਰ ਸੰਜੇ ਚੌਹਾਨ ਵਾਸੀ ਸੀ-1368 ਟਿਗਰੀ ਨਾਲ ਮਿਲ ਕੇ ਆਪਣੀ ਮਾਂ ਦਾ ਕਤਲ ਕਰਕੇ ਇਸ ਨੂੰ ਲੁੱਟ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਅੱਗੇ ਦੱਸਿਆ ਕਿ ਦੋਸ਼ੀ ਦੇਵਯਾਨੀ ਦਾ ਵਿਆਹ ਗ੍ਰੇਟਰ ਨੋਇਡਾ ਦੇ ਚੇਤਨ ਨਾਲ ਹੋਇਆ ਸੀ ਅਤੇ ਉਸਦਾ ਚਾਰ ਸਾਲ ਦਾ ਬੇਟਾ ਵੀ ਹੈ। ਪਰ ਵਿਆਹ ਦੇ ਤੁਰੰਤ ਬਾਅਦ ਹੀ ਦੋਸ਼ੀ ਦੇਵਯਾਨੀ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਅਤੇ ਬਲਾਕ ਨੰਬਰ 4, ਦੱਖਣੀਪੁਰੀ ਦੇ ਰਹਿਣ ਵਾਲੇ ਸ਼ਿਬੂ ਨਾਲ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਗਈ।

Daughter arrested for murdering mother after latter stopped helping her financially

ਦਿੱਲੀ ਪੁਲਿਸ ਨੇ ਅੱਗੇ ਕਿਹਾ, "ਮ੍ਰਿਤਕ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਅਤੇ ਚਾਹੁੰਦੀ ਸੀ ਕਿ ਦੇਵਯਾਨੀ ਸ਼ਿਬੂ ਨਾਲੋਂ ਆਪਣਾ ਰਿਸ਼ਤਾ ਤੋੜ ਕੇ ਆਪਣੇ ਪਤੀ ਚੇਤਨ ਨਾਲ ਰਹਿਣਾ ਸ਼ੁਰੂ ਕਰ ਦੇਵੇ।"

ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਕਿ ਉਸਦੀ ਮਾਂ ਦੀ ਹੱਤਿਆ ਦਾ ਮੁੱਖ ਕਾਰਨ ਜਾਇਦਾਦ ਸੀ। ਪੁਲਿਸ ਨੇ ਕਿਹਾ "ਮ੍ਰਿਤਕ ਦੋਸ਼ੀ ਨੂੰ ਜਾਇਦਾਦ ਦੇ ਹਿੱਸੇ ਤੋਂ ਵਾਂਝੇ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਦੋਸ਼ੀ ਦੀ ਆਰਥਿਕ ਮਦਦ ਕਰਨਾ ਵੀ ਬੰਦ ਕਰ ਦਿੱਤਾ ਸੀ। ਫਿਰ ਦੋਸ਼ੀ ਨੇ ਆਪਣੀ ਮਾਂ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਕਾਰਤਿਕ ਨੂੰ ਸ਼ਾਮਲ ਕੀਤਾ, ਜੋ ਕਿ ਸ਼ਿਬੂ ਦਾ ਦੋਸਤ ਵੀ ਹੈ।"

ਦਿੱਲੀ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਦੇਵਯਾਨੀ ਨੇ ਆਪਣੀ ਮਾਂ ਅਤੇ ਮਾਮਾ ਸੰਜੇ ਦੀ ਚਾਹ 'ਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤਾਆਂ। ਜਦੋਂ ਉਹ ਦੋਵੇਂ ਹੋਸ਼ ਗੁਆ ਬੈਠੇ, ਦੇਵਯਾਨੀ ਨੇ ਕਾਰਤਿਕ ਨੂੰ ਬੁਲਾਇਆ ਜਿਸ ਨੇ ਫਿਰ ਸਰਜੀਕਲ ਬਲੇਡ ਨਾਲ ਗਲਾ ਵੱਢ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੇਵਯਾਨੀ ਨੇ ਆਪਣੀ ਮਾਂ ਦੇ ਗਹਿਣੇ ਅਤੇ ਨਕਦੀ ਕਾਰਤਿਕ ਨੂੰ ਦੇ ਦਿੱਤੀ, ਜੋ ਮੌਕੇ ਤੋਂ ਭੱਜ ਗਿਆ।

Daughter arrested for murdering mother after latter stopped helping her financially

ਇਹ ਵੀ ਪੜ੍ਹੋ: WhatsApp 'ਤੇ ਰੈੱਡ ਹਾਰਟ ਇਮੋਜੀ ਭੇਜਣਾ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ

ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਕੋਲੋਂ ਜੁਰਮ ਵਿੱਚ ਵਰਤੇ ਗਏ ਗਹਿਣੇ, ਨਕਦੀ ਅਤੇ ਸਰਜੀਕਲ ਬਲੇਡ ਬਰਾਮਦ ਕਰ ਲਏ ਗਏ ਹਨ। ਅਗਲੇਰੀ ਜਾਂਚ ਜਾਰੀ ਹੈ।

- ਏਐਨਆਈ ਦੇ ਸਹਿਯੋਗ ਨਾਲ

Related Post