Mon, Apr 29, 2024
Whatsapp

WhatsApp 'ਤੇ ਰੈੱਡ ਹਾਰਟ ਇਮੋਜੀ ਭੇਜਣਾ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ

Written by  Riya Bawa -- February 21st 2022 11:13 AM
WhatsApp 'ਤੇ ਰੈੱਡ ਹਾਰਟ ਇਮੋਜੀ ਭੇਜਣਾ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ

WhatsApp 'ਤੇ ਰੈੱਡ ਹਾਰਟ ਇਮੋਜੀ ਭੇਜਣਾ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਵੇਂ

Saudi Arabia Law: ਸਾਊਦੀ ਅਰਬ ਦੇ ਸਖ਼ਤ ਕਾਨੂੰਨਾਂ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਹਾਲਾਂਕਿ ਤੁਸੀਂ ਸੁਣਿਆ ਹੋਵੇਗਾ ਕਿ ਅਪਰਾਧ ਕਰਨ ਵਾਲਿਆਂ ਲਈ ਸਖ਼ਤ ਕਾਨੂੰਨ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਰੁਟੀਨ ਲਾਈਫ 'ਚ ਕੀਤੀ ਗਈ ਕੁਝ ਗਲਤੀ ਤੁਹਾਡੇ 'ਤੇ ਭਾਰੀ ਪੈ ਸਕਦੀ ਹੈ। ਇਸ ਗਲਤੀ ਦੀ ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਕਦੇ-ਕਦਾਈਂ ਆਪਣੀ ਗੱਲ ਕਹਿਣ ਲਈ ਸ਼ਬਦਾਂ ਦੀ ਕਮੀ ਹੋ ਜਾਂਦੀ ਹੈ ਜਾਂ ਇਹ ਕਹੋ ਕਿ ਤੁਸੀਂ ਕਿਸੇ ਨੂੰ ਵੀ ਆਪਣੀ ਗੱਲ ਕਹਿਣ ਤੋਂ ਝਿਜਕਦੇ ਹੋ। ਕੋਈ ਸਮਾਂ ਸੀ ਜਦੋਂ ਲੋਕ ਕਿਸੇ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਚਿੱਠੀਆਂ ਲਿਖਦੇ ਸਨ। WhatsApp 'ਤੇ Red Heart ਇਮੋਜੀ ਬੇਹੱਦ ਖ਼ਤਰਨਾਕ, ਜਾਣੋ ਕਿਵੇਂ ਪਰ ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਦੀ ਵਰਤੋਂ ਇੰਨੀ ਵਧ ਗਈ ਹੈ ਕਿ ਹੁਣ ਕੋਈ ਵੀ ਇਸ਼ਾਰਿਆਂ 'ਚ ਚਿੱਠੀਆਂ ਜਾਂ ਗੱਲ ਨਹੀਂ ਕਰਦਾ। ਹੁਣ ਫੇਸਬੁੱਕ, ਵਟਸਐਪ, ਸਨੈਪ ਚੈਟ, ਇੰਸਟਾਗ੍ਰਾਮ ਅਤੇ ਹੋਰ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਐਪਸ ਹਨ ਜੋ ਫਨੀ ਤੇ ਮਜ਼ੇਦਾਰ ਇਮੋਜੀ ਲਾਂਚ ਕਰਦੀਆਂ ਰਹਿੰਦੀਆਂ ਹਨ। ਦਰਅਸਲ, ਸਾਊਦੀ ਅਰਬ 'ਚ ਜੇਕਰ ਤੁਸੀਂ (WhatsApp) ਵਟਸਐਪ 'ਤੇ ਰੈੱਡ ਹਾਰਟ (Red Heart) ਇਮੋਜੀ ਭੇਜਣ ਦੀ ਗਲਤੀ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ 20 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੀ ਹੈ ਇਹ ਕਾਨੂੰਨ। WhatsApp 'ਤੇ Red Heart ਇਮੋਜੀ ਬੇਹੱਦ ਖ਼ਤਰਨਾਕ, ਜਾਣੋ ਕਿਵੇਂ ਸਾਊਦੀ ਅਰਬ ਵਿੱਚ ਆਈਟੀ ਕਾਨੂੰਨ ਬਹੁਤ ਸਖ਼ਤ ਹਨ। ਇੱਥੇ ਕਿਸੇ ਨੂੰ ਲਾਲ ਦਿਲ ਵਾਲਾ ਇਮੋਜੀ ਭੇਜਣਾ ਪਰੇਸ਼ਾਨੀ ਦਾ ਅਪਰਾਧ ਮੰਨਿਆ ਜਾਂਦਾ ਹੈ। ਜੇਕਰ ਕੋਈ ਕਿਸੇ ਨੂੰ ਅਜਿਹਾ ਇਮੋਜੀ ਭੇਜਦਾ ਹੈ ਅਤੇ ਵਿਅਕਤੀ ਇਸ ਬਾਰੇ ਸ਼ਿਕਾਇਤ ਕਰਦਾ ਹੈ ਤਾਂ ਇਹ ਪਰੇਸ਼ਾਨੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗੀ। ਅਜਿਹੇ ਅਪਰਾਧਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਹੈ। WhatsApp 'ਤੇ Red Heart ਇਮੋਜੀ ਬੇਹੱਦ ਖ਼ਤਰਨਾਕ, ਜਾਣੋ ਕਿਵੇਂ ਇਹ ਵੀ ਪੜ੍ਹੋ:ਮਜੀਠਾ 'ਚ ਵੋਟ ਪਾਉਣ ਪੁੱਜੇ ਬਿਕਰਮ ਸਿੰਘ ਮਜੀਠਾ ਰਿਪੋਰਟ ਮੁਤਾਬਕ ਜੇਕਰ ਲਾਲਸਾ ਇਮੋਜੀ ਪ੍ਰਾਪਤ ਕਰਨ ਵਾਲਾ ਸ਼ਿਕਾਇਤ ਕਰਦਾ ਹੈ ਅਤੇ ਕਿਸੇ ਦਾ ਦੋਸ਼ ਸਾਬਤ ਹੁੰਦਾ ਹੈ ਤਾਂ ਭੇਜਣ ਵਾਲੇ ਨੂੰ 100,000 ਸਾਊਦੀ ਰਿਆਲ ਤੋਂ ਵੱਧ ਦਾ ਜੁਰਮਾਨਾ ਜਾਂ 2 ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ। ਜੇਕਰ ਉਹੀ ਵਿਅਕਤੀ ਇਸ ਕਾਨੂੰਨ ਦੀ ਵਾਰ-ਵਾਰ ਉਲੰਘਣਾ ਕਰਦਾ ਹੈ ਤਾਂ ਉਸ ਨੂੰ 300,000 ਸਾਊਦੀ ਰਿਆਲ ਜੁਰਮਾਨਾ ਜਾਂ 5 ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ। -PTC News


Top News view more...

Latest News view more...