Menstruation cycle phases: ਕੀ ਸਮੇਂ ਸਿਰ ਮਾਹਵਾਰੀ ਦਾ ਨਾ ਆਉਣਾ ਬਣ ਰਿਹਾ ਹੈ ਚਿੰਤਾ ਦਾ ਵਿਸ਼ਾ ?

By  Rajan Nath October 13th 2020 07:06 PM -- Updated: October 13th 2020 07:10 PM

Delay in periods what to eat | Menstruation cycle phases: ਮਹੀਨਾਵਾਰ ਮਾਹਵਾਰੀ ਚੱਕਰ, ਮਹਿਲਾਵਾਂ ਵਿੱਚ ਪਾਈ ਜਾਣ ਵਾਲੀ ਇੱਕ ਕੁਦਰਤੀ ਪ੍ਰਕ੍ਰਿਰਿਆ ਹੈ। ਲੱਗਭੱਗ 10 ਤੋਂ 15 ਸਾਲ ਦੀ ਉਮਰ ਵਿੱਚ ਇਹ ਪ੍ਰਕ੍ਰਿਰਿਆ ਸ਼ੁਰੂ ਹੋ ਜਾਂਦੀ ਹੈ। ਜਿਸ ਦੇ ਚਲਦੇ ਔਰਤ ਦੇ ਸਰੀਰ ਅੰਦਰੋਂ ਗੰਦਾ ਖੂਨ ਬਾਹਰ ਆਉਂਦਾ ਹੈ। ਇਹ ਪ੍ਰਕ੍ਰਿਰਿਆ ਮਹੀਨੇ ਵਿੱਚ ਇੱਕ ਵਾਰ 2 ਤੋਂ 4 ਦਿਨ ਰਹਿੰਦੀ ਹੈ। ਪਰ ਕਈ ਵਾਰ ਇਹ 7-8 ਦਿਨ ਤੱਕ ਵੀ ਚੱਲਦੀ ਰਹਿੰਦੀ ਹੈ। ਪਰੰਤੂ 2 ਤੋ 8 ਦਿਨਾਂ ਤੱਕ ਵੀ ਇਸ ਨੂੰ ਸਧਾਰਨ ਹੀ ਮੰਨਿਆ ਜਾਂਦਾ ਹੈ। ਜੇਕਰ ਮਾਹਵਾਰੀ ਲਗਾਤਾਰ 10-15 ਦਿਨ ਚਲਦੀ ਰਹੇ ਜਾਂ ਇੱਕ ਮਹੀਨੇ ਵਿੱਚ 2 ਵਾਰ ਜਾਂ ਫਿਰ ਪੂਰਾ ਮਹੀਨਾ ਚਲਦੀ ਰਹੇ ਤਾਂ ਇਸ ਪਿੱਛੇ ਕੋਈ ਹੋਰ ਕਾਰਨ ਜਾਂ ਕੋਈ ਗੰਭੀਰ ਸਰੀਰਕ ਸਮੱਸਿਆ ਹੋ ਸਕਦੀ ਹੈ। Delay in periods what to eat | Menstruation cycle phases | ਮਾਹਵਾਰੀ ਕੀ ਹੈ ਹੋਰ ਪੜ੍ਹੋ : ਮਹਿਜ਼ ਕੁਝ ਹਫਤਿਆਂ 'ਚ Coronavirus Vaccine ਆਉਣ ਦੀ ਸੰਭਾਵਨਾ-Donald Trump ਅਨਿਯਮਿਤ ਮਾਹਵਾਰੀ ਕੀ ਹੈ ? ਅਨਿਯਮਿਤ ਮਾਹਵਾਰੀ ਕਿਸੇ ਬਿਮਾਰੀ ਦੀ ਸੰਭਾਵਨਾ ਨੂੰ ਪੈਦਾ ਕਰ ਸਕਦਾ ਹੈ, ਜਿਸ 'ਚ ਮੁੱਖ ਤੌਰ 'ਤੇ ਹਾਰਮੋਨਲ ਅਸੰਤੁਲਨ ਹੈ। ਮਾਹਵਾਰੀ ਦੇ ਚੱਕਰ ਨੂੰ ਨਿਯੰਤ੍ਰਿਤ ਕਰਨ ਵਾਲੇ ਦੋ ਹਾਰਮੋਨਸ ਐਸਟ੍ਰੋਜਨ ਅਤੇ ਪ੍ਰਜੇਸਟ੍ਰੋਨ ਹਨ ਅਤੇ ਉਹਨਾਂ ਦੀ ਅਸੰਤੁਲਨਤਾ ਮਹਾਂਵਾਰੀ ਚੱਕਰ ਨੂੰ ਵਿਗਾੜ ਸਕਦੀ ਹੈ। Delay in periods what to eat | Menstruation cycle phases | ਮਾਹਵਾਰੀ ਕੀ ਹੈ ਹੋਰ ਪੜ੍ਹੋ : ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ ਜ਼ਿਕਰਯੋਗ ਹੈ ਕਿ ਅੱਜ ਦੇ ਸਮੇਂ ਸਾਡਾ ਰਹਿਣ -ਸਹਿਣ, ਖਾਣਾ-ਪੀਣਾ ਪਹਿਲਾਂ ਦੇ ਸਮੇਂ ਨਾਲੋਂ ਕਾਫ਼ੀ ਅਲੱਗ ਹੈ ਜਿਸਦਾ ਸਿੱਧਾ ਅਸਰ ਮਾਹਵਾਰੀ 'ਤੇ ਪੈਂਦਾ ਹੈ।ਤਣਾਅ ਜਾਂ ਬੇਚੈਨੀ,ਮਾੜੀ ਖ਼ੁਰਾਕ,ਬਹੁਤ ਜ਼ਿਆਦਾ ਕਸਰਤ / ਦੌੜ / ਸਾਈਕਲਿੰਗ, ਜਨਮ ਨਿਯੰਤਰਣ ਵਾਲੀਆਂ ਗੋਲ਼ੀਆਂ ਦਾ ਇਸਤੇਮਾਲ ਕਰਨਾ ਆਦਿ ਅਨਿਯਮਿਤ ਮਹਾਂਵਾਰੀ ਨੂੰ ਸੱਦਾ ਦਿੰਦੀਆਂ ਹਨ। Food Safety Commissioner Punjab fruit vegetables planted Stickers Stopped ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਨਿਯਮਿਤ ਮਾਹਵਾਰੀ ਨੂੰ ਨਿਯਮਿਤ ਕਿਵੇਂ ਕੀਤਾ ਜਾਏ ? ਸਭ ਤੋਂ ਪਹਿਲਾਂ ਖਾਣਾ ਸਹੀ ਖਾਣ ਦੀ ਲੋੜ ਹੈ, ਸਦਾ ਯਾਦ ਰੱਖੋ ਚਿੰਤਾ ਚਿਤਾ ਬਰਾਬਰ ਹੈ। ਮਾਨਸਿਕ ਤੌਰ 'ਤੇ ਦਬਾਅ ਝੱਲ੍ਹਣ ਨਾਲ ਮਹਾਂਵਾਰੀ ਨਿਯਮਿਤ ਨਹੀਂ ਹੋਵੇਗੀ, ਇਸ ਲਈ ਖੁਦ ਨੂੰ ਸ਼ਾਂਤ ਰੱਖੋ। ਜੇਕਰ ਜ਼ਿਆਦਾ ਸਮੇਂ ਮਾਹਵਾਰੀ 'ਚ ਦੇਰੀ ਰਹੇ ਤਾਂ ਇੱਕ ਚੰਗੇ ਡਾਕਟਰ ਨਾਲ ਸੰਪਰਕ ਕਰੋ। ਦੱਸ ਦੇਈਏ ਕਿ ਵਿਟਾਮਿਨ-ਸੀ ਮਾਹਵਾਰੀ ਦੀ ਅਨਿਯਮਿਤਾ ਨੂੰ ਠੀਕ ਕਰਦਾ ਹੈ। educareਅਨਾਨਾਸ,ਨਿੰਬੂ,ਕੀਵੀ,ਅੰਬ ਵਿਟਾਮਿਨ ਸੀ ਭਰਪੂਰ ਫ਼ਲ ਹਨ। ਅਦਰਕ, ਹਲਦੀ, ਗੁੜ,ਚੁਕੰਦਰ ਅਨਿਯਮਿਤ ਮਾਹਵਾਰੀ ਨੂੰ ਨਿਯਮਿਤ ਕਰਦੇ ਹਨ। ਸਹੀ ਅਤੇ ਨਿਯਮਿਤ ਮਾਹਵਾਰੀ ਔਰਤ ਦੀ ਤੰਦਰੁਸਤੀ ਦਾ ਅਹਿਮ ਰਾਜ਼ ਹੈ। ਰੋਜ਼ ਕਸਰਤ ਕਰੋ, ਆਪਣੀ ਰੋਜ਼ਾਨਾ ਦੀ ਆਦਤ 'ਚ ਪੈਦਲ ਚੱਲਣਾ ਵੀ ਸ਼ਾਮਲ ਕਰੋ। ਹੌਲੀ-ਹੌਲੀ ਤੁਸੀਂ ਅਨਿਯਮਿਤ ਮਾਹਵਾਰੀ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ। What to eat if there is delay in periods? Know about Menstruation cycle phases. -PTC News

Related Post