Fri, Apr 26, 2024
Whatsapp

ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ

Written by  Shanker Badra -- October 13th 2020 05:17 PM
ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ

ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ

ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ:ਰਾਜਪੁਰਾ : ਰਾਜਪੁਰਾ ਟਾਊਨ ਵਿਖੇ ਗਟਰ ਦੀ ਸਫ਼ਾਈ ਕਰਨ ਵਾਲੇ 2 ਸਫ਼ਾਈ ਕਰਮਚਾਰੀਆਂ ਦੀ ਜਾਨ 'ਤੇ ਬਣ ਗਈ। ਹਾਲਤ ਖ਼ਰਾਬ ਹੋਣ ਤੋਂ ਬਾਅਦ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਪਟਿਆਲਾ ਵਿਖੇ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਮਾਮਲਾ 12 ਅਕਤੂਬਰ ਦੀ ਬੀਤੀ ਸ਼ਾਮ ਰਾਜਪੁਰਾ ਟਾਊਨ ਤੋਂ ਹੈ। [caption id="attachment_439722" align="aligncenter" width="225"]Gas leaks during Gutter cleaning, One dies, another Serious in Rajpura Town ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ[/caption] ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਦੋਵੇਂ ਸਫ਼ਾਈ ਮੁਲਾਜ਼ਮ ਕਰੀਬ 6 ਵਜੇ ਟਾਹਲੀ ਵਾਲਾ ਚੌਂਕ ਵਿਸ਼ੂ ਢਾਬਾ ਨੇੜੇ ਗਟਰ ਦੀ ਸਫ਼ਾਈ ਕਰ ਰਹੇ ਸਨ। ਇਸੇ ਦੌਰਾਨ ਇੱਕ ਸਫਾਈ ਮੁਲਾਜ਼ਮ ਜੋ ਗਟਰ ਦੇ ਅੰਦਰ ਉੱਤਰਿਆ ਹੋਇਆ ਸੀ, ਉਸ ਨੂੰ ਗੈਸ ਚੜ੍ਹ ਗਈ। ਉੱਪਰ ਬੈਠੇ ਉਸ ਦੇ ਸਾਥੀ ਨੇ ਜਦੋਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਫ਼ਾਈ ਮੁਲਾਜ਼ਮ ਵੀ ਅਚਾਨਕ ਗਟਰ 'ਚ ਡਿੱਗ ਪਿਆ। [caption id="attachment_439721" align="aligncenter" width="259"]Gas leaks during Gutter cleaning, One dies, another Serious in Rajpura Town ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ[/caption] ਜਿਸ ਤੋਂ ਬੰਦ ਗਟਰ ਦੀ ਗੈਸ ਚੜ੍ਹਨ ਨਾਲ ਦੋਵਾਂ ਦੀ ਹਾਲਤ ਖ਼ਰਾਬ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਵਲੋਂ ਰੌਲਾ ਪਾਉਣ ਅਤੇ ਪੁਲਿਸ ਦੀ ਮਦਦ ਨਾਲ ਦੋਵਾਂ ਨੂੰ ਗਟਰ 'ਚੋਂ ਬਾਹਰ ਕੱਢ ਕੇ ਤੁਰੰਤ ਏ.ਪੀ.ਜੈਨ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਕਤ ਸਫ਼ਾਈ ਮੁਲਾਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਬਣਵਾੜੀ ਅਤੇ ਵਿੱਕੀ ਬਣਵਾੜੀ ਵਜੋਂ ਹੋਈ ਹੈ। [caption id="attachment_439720" align="aligncenter" width="300"]Gas leaks during Gutter cleaning, One dies, another Serious in Rajpura Town ਗਟਰ ਦੀ ਸਫ਼ਾਈ ਦੌਰਾਨ ਚੜ੍ਹੀ ਗੈਸ, ਇੱਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ[/caption] ਇਨ੍ਹਾਂ ਵਿੱਚੋਂ ਸੰਜੀਵ ਕੁਮਾਰ ਦੀ ਮੌਤ ਹੋ ਚੁੱਕੀ ਹੈ, ਅਤੇ ਵਿੱਕੀ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਹੈ। ਗਟਰਾਂ ਦੀ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਲਈ ਲੋੜੀਂਦੇ ਸੁਰੱਖਿਆ ਨਿਯਮਾਂ ਤੇ ਸਾਧਨਾਂ ਵਰਤੋਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਅਜਿਹੀਆਂ ਦੁਰਘਟਨਾਵਾਂ ਤੋਂ ਬਚਾਅ ਰੱਖਿਆ ਜਾ ਸਕੇ। -PTCnews


Top News view more...

Latest News view more...