ਦਿੱਲੀ ਵਿੱਚ ਮੁੜ ਵਿਗੜਨ ਲੱਗੀ ਆਬੋ-ਹਵਾ ,ਦਿੱਲੀ ਵਾਸੀਆਂ ਲਈ ਮੰਡਰਾ ਰਿਹਾ ਵੱਡਾ ਖਤਰਾ

By  Shanker Badra October 18th 2018 12:19 PM

ਦਿੱਲੀ ਵਿੱਚ ਮੁੜ ਵਿਗੜਨ ਲੱਗੀ ਆਬੋ-ਹਵਾ ,ਦਿੱਲੀ ਵਾਸੀਆਂ ਲਈ ਮੰਡਰਾ ਰਿਹਾ ਵੱਡਾ ਖਤਰਾ:ਦਿੱਲੀ 'ਚ ਵਧ ਰਹੇ ਪ੍ਰਦੂਸ਼ਣ ਕਾਰਨ ਆਬੋ ਹਵਾ ਇੱਕ ਵਾਰ ਫਿਰ ਖਰਾਬ ਹੋ ਰਹੀ ਹੈ।ਜਾਣਕਾਰੀ ਮੁਤਾਬਕ ਦਿੱਲੀ ਦੀ ਹਵਾ ਵਿਚ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਅਸਮਾਨ ਵਿਚ ਕਾਲੀ ਧੁੰਦ ਛਾਈ ਹੋਈ ਹੈ।ਜਿਸ ਕਾਰਨ ਦਿੱਲੀ ਦੀ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਖਤਰਾ ਮੰਡਰਾ ਰਿਹਾ ਹੈ।ਇਸ ਵਾਰ ਦਿੱਲੀ 'ਚ ਹਵਾ ਵਿਚ ਪ੍ਰਦੂਸ਼ਣ ਕਾਰਨ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ।ਹਾਲਾਂਕਿ, ਪੰਜਾਬ ਵਿੱਚ ਹਾਲੇ ਹਵਾ ਸਹੀ ਹੈ ਪਰ ਦਿੱਲੀ ਵਿੱਚ ਲੋਕਾਂ ਦੇ ਸਾਹ ਘੁਟਣ ਦੀਆਂ ਗੱਲਾਂ ਵੀ ਉੱਠਣ ਲੱਗੀਆਂ ਹਨ।

ਦਿੱਲੀ 'ਚ ਆਬੋ-ਹਵਾ ਖਰਾਬ ਹੋਣ ਲਈ ਵਾਹਨਾਂ ਦੇ ਪ੍ਰਦੂਸ਼ਣ ਅਤੇ ਮੌਸਮ ਪ੍ਰਦੂਸ਼ਣ ਸਮੇਤ ਕਈ ਕਾਰਨਾਂ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਕੇਂਦਰੀ ਪ੍ਰਦਰੂਸ਼ਣ ਕੰਟਰੋਲ ਬੋਰਡ ਨੇ ਆਉਣ ਵਾਲੇ ਦਿਨਾਂ 'ਚ ਦਿੱਲੀ-ਐਨ.ਸੀ.ਆਰ. 'ਚ ਹਵਾ ਗੁਣਵਤਾ ਦੇ ਹੋਰ ਖਰਾਬ ਹੋਣ ਦਾ ਅੰਦੇਸ਼ਾ ਪ੍ਰਗਟਾਇਆ ਹੈ।ਇਸ ਵਿਚਕਾਰ ਦਿੱਲੀ ਦੇ ਵਾਤਾਵਰਨ ਮੰਤਰੀ ਇਮਰਾਨ ਹੁਸੈਨ ਨੇ ਬੁੱਧਵਾਰ ਨੂੰ ਕਿਹਾ ਕਿ ਉਪਗ੍ਰਹਿ ਦੀਆਂ ਨਵੀਆਂ ਤਸਵੀਰਾਂ ਰਾਹੀਂ ਦਿਖ ਰਿਹਾ ਹੈ ਕਿ ਖਤਰਨਾਕ ਪੱਧਰ 'ਤੇ ਪਰਾਲੀ ਸਾੜੀ ਜਾ ਰਹੀ ਹੈ, ਜਿਸ ਨੂੰ ਤੁਰੰਤ ਰੋਕਿਆ ਜਾਵੇ।

-PTCNews

Related Post