Delhi Air Pollution: ਦਿੱਲੀ ਦੀ ਹਵਾ ’ਚ ਮਾਮੁਲੀ ਸੁਧਾਰ, AQI 290 ਕੀਤਾ ਗਿਆ ਦਰਜ
Riya Bawa
December 19th 2021 12:22 PM --
Updated:
December 19th 2021 12:27 PM
Delhi Air Pollution: ਦਿੱਲੀ ਦੀ ਹਵਾ ਗੁਣਵੱਤਾ 'ਚ ਅੱਜ ਸਵੇਰੇ ਸੁਧਾਰ ਵੇਖਿਆ ਗਿਆ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਇੰਡੀਆ ਦੇ ਅਨੁਸਾਰ, ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਵਰਤਮਾਨ ਵਿੱਚ 'ਮਾੜੀ' ਸ਼੍ਰੇਣੀ ਵਿੱਚ 290 ਦਰਜ ਕੀਤਾ ਗਿਆ ਹੈ। ਦਿੱਲੀ ਦੇ AQI ਵਿੱਚ ਮਾਮੂਲੀ ਸੁਧਾਰ ਹੋਇਆ ਹੈ ਅਤੇ ਕਈ ਦਿਨਾਂ ਬਾਅਦ ਇਹ 300 ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ AQI 319 ਦਰਜ ਕੀਤਾ ਗਿਆ।