ਦਿੱਲੀ ਦੇ ਆਪ' ਦਫ਼ਤਰ 'ਚ ਅਰਵਿੰਦ ਕੇਜਰੀਵਾਲ ਨੇ ਪਾਰਟੀ ਲੀਡਰਾਂ ਨਾਲ ਕੀਤੀ ਚਰਚਾ

By  Shanker Badra February 11th 2020 02:27 PM -- Updated: February 11th 2020 02:29 PM

ਦਿੱਲੀ ਦੇ ਆਪ' ਦਫ਼ਤਰ 'ਚ ਅਰਵਿੰਦ ਕੇਜਰੀਵਾਲ ਨੇ ਪਾਰਟੀ ਲੀਡਰਾਂ ਨਾਲ ਕੀਤੀ ਚਰਚਾ:ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਵੱਡੀ ਲੀਡ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਨੇ 'ਆਪ' ਦਫ਼ਤਰ 'ਚ ਪਾਰਟੀ ਲੀਡਰਾਂ ਨਾਲ ਕਈ ਨੁਕਤਿਆਂ 'ਤੇ ਚਰਚਾ ਕੀਤੀ ਹੈ।ਇਸ ਮੀਟਿੰਗ ਦੌਰਾਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਪ੍ਰਸ਼ਾਂਤ ਕਿਸ਼ੋਰ ਅਤੇ ‘ਆਪ’ ਦੇ ਹੋਰ ਆਗੂਵੀ ਮੌਜੂਦ ਹਨ।

ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ਬਹੁਮਤ ਮਿਲਣ ਤੋਂ ਬਾਅਦ 'ਆਪ' ਦੀ ਚੋਣ ਮੁਹਿੰਮ ਨੂੰ ਸੰਭਾਲ ਰਹੇ ਪ੍ਰਸ਼ਾਂਤ ਕਿਸ਼ੋਰ ਅਤੇ 'ਆਪ' ਨੇਤਾ ਅਰਵਿੰਦ ਕੇਜਰੀਵਾਲ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਖ਼ੁਸ਼ੀ ਮਨਾਈ।

ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ 70 ਸੀਟਾਂ 'ਤੇ ਇਸ ਸਮੇਂ ਆਮ ਆਦਮੀ ਪਾਰਟੀ 58 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਜਦਕਿ ਭਾਜਪਾ 12 ਸੀਟਾਂ ਨਾਲ ਅਤੇ ਕਾਂਗਰਸ ਪਾਰਟੀ ਜ਼ੀਰੋ ਸੀਟ ਹੈ।

-PTCNews

Related Post