ਦਿਲੀ ਕਮੇਟੀ ਦੀਆਂ ਚੋਣਾਂ 'ਤੇ ਲੱਗ ਸਕਦੀ ਹੈ ਰੋਕ, ਅਰਵਿੰਦ ਕੇਜਰੀਵਾਲ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

By  Jagroop Kaur April 20th 2021 04:45 PM

ਦਿੱਲੀ ਵਿਚ ਵਧਦੇ ਕੋਰੋਣਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਪ੍ਰਸ਼ਾਸਨ ਵੱਲੋਂ ਬਹੁਤ ਸਾਰੀਆਂ ਤਬਦੀਲੀਆਂ ਸਖਤੀਆਂ ਲਾਗੂ ਕੀਤੀਆਂ ਗਈਆਂ ਹਨ। ਇਸੇ ਨੂੰ ਦੇਖਦੇ ਹੋਏ ਦਿੱਲੀ ਸਿਖ ਗੁਰੂ ਪਰਬੰਧਕ ਦੀ ਚੋਣ ਲੜਨ ਦਾ ਫੈਸਲਾ ਅਜੇ ਟਾਲਣ ਦੀ ਗੱਲ ਆਖੀ ਗਈ ਜਿਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਸਨ , ਜੋ ਕਿ ਹੁਣ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

Read More :ਮਰਹੂਮ ਅਦਾਕਰ ਦੇ ਪਿਤਾ ਨੇ ਲਾਈ ਗੁਹਾਰ, ਨਹੀਂ ਬਣਾਇਆ ਜਾਵੇ ਪੁੱਤਰ ਦੀ ਮੌਤ ‘ਤੇ…

ਦੱਸਣਯੋਗ ਹੈਕ ਕਿ 25 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਪ੍ਰਸਤਾਅ ਭੇਜਿਆ ਗਿਆ ਸੀ ਜਿਸ ਨੂੰ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਨਜੂਰ ਕੀਤਾ ਹੈ , ਹਾਲਾਂਕਿ ਉਹਨਾਂ ਦੇ ਕੋਲ ਸਾਰੇ ਹੱਕ ਨਾ ਹੋਣ ਦੇ ਚਲਦਿਆਂ ਇਸ ਦਾ ਪ੍ਰਸਤਾਵ ਉੱਪ ਰਾਜਪਾਲ ਨੂੰ ਭੇਜਿਆ ਗਿਆ ਹੈ ਜਿਸ 'ਤੇ ਸ਼ਾਮ ਤੱਕ ਫੈਸਲਾ ਆਉਣ ਦੀ ਉਮੀਦ ਹੈ।

Delhi: DSGMC to dedicate gurudwara premises for COVID centres, head writes  to CM Kejriwal

READ MORE :ਰਾਹੁਲ ਗਾਂਧੀ ਨੂੰ ਹੋਇਆ ਕੋਰੋਨਾ, ਟਵੀਟ ‘ਤੇ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ , ਜਿਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ |ਕਿਹਾ ਜਾ ਰਿਹਾ ਹੈ ਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕਰ ਰਹੀਆਂ ਸਨ ਜਿੰਨਾ 'ਤੇ ਪ੍ਰਭਾਵ ਤਾਂ ਪਿਆ ਹੀ , ਉਥੇ ਹੀ ਹੁਣ ਚੋਣਾਂ ਨੂੰ ਮੁਲਤਵੀ ਕਰਨ 'ਤੇ ਵੀ ਚਰਚਾ ਚਲ ਰਹੀ ਹੈ |ਇਸ ਵਿਚ ਵੱਡੀ ਗੱਲ ਇਹ ਹੈ ਕਿ ਦਿੱਲੀ 'ਚ ਇਸ ਵੇਲੇ ਕਰਫਿਊ ਲੱਗਿਆ ਹੋਇਆ ਹੈ , ਜਿਸ ਤਹਿਤ ਵੋਟਾਂ ਪਾਉਣੀਆਂ ਵੀ ਮੁਸ਼ਕਿਲ ਹਨ ,ਇਸ ਦੇ ਨਾਲ ਹੀ ਈਵੀਐਮ ਮਸ਼ੀਨ ਰਾਹੀਂ ਵੀ ਲਾਗ ਰੋਗ ਲੱਗ ਸਕਦਾ ਹੈ , ਇਸ ਦੇ ਲਈ ਹੁਣ ਇਹਨਾਂ ਚੋਣਾਂ ;ਤੇ ਮੁੱਢ ਵਿਚਾਰ ਕੀਤਾ ਜਾ ਰਿਹਾ ਹੈ। ਜੋ ਵੀ ਫੈਸਲਾ ਹੋਵੇਗਾ ਇਸ ਦਾ ਪਤਾ ਸ਼ਾਮ ਤੱਕ ਹੀ ਚੱਲੇਗਾ।ਇਸ ਦੇ ਨਾਲ ਹੀ ਜੇਕਰ ਚੋਣਾਂ ਮੁਲਤਵੀ ਹੁੰਦੀਆਂ ਹਨ ਤਾਂ ਇਸ ਦੀ ਅਗਲੀ ਤਾਰੀਕ ਦਾ ਐਲਾਨ DSGMC ਵੱਲੋਂ ਕੀਤਾ ਜਾਵੇਗਾ।

Related Post