ਦਿੱਲੀ ਕਮੇਟੀ ਨੇ ਟਾਈਟਲਰ , ਪੰਨੂੰ ਅਤੇ ਆਈ.ਐਸ.ਆਈ. ਵਿਚਾਲੇ ਰਿਸਤਿਆਂ ਦੀ ਜਾਂਚ ਦੀ ਕੀਤੀ ਮੰਗ
Shanker Badra
September 13th 2018 07:02 PM
ਦਿੱਲੀ ਕਮੇਟੀ ਨੇ ਟਾਈਟਲਰ , ਪੰਨੂੰ ਅਤੇ ਆਈ.ਐਸ.ਆਈ. ਵਿਚਾਲੇ ਰਿਸਤਿਆਂ ਦੀ ਜਾਂਚ ਦੀ ਕੀਤੀ ਮੰਗ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ’ਤੇ ਬੀਤੇ ਦਿਨੀਂ ਯੂਬਾ ਸਿਟੀ ਵਿਖੇ ਹਮਲਾ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਦੀ ਗ੍ਰਿਫਤਾਰੀ ’ਤੇ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਫਾਰ ਜਸਟਿਸ, ਕਾਂਗਰਸ ਪਾਰਟੀ ਅਤੇ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ.ਐਸ.ਆਈ. ਦੇ ਵਿਚਾਲੇ ਜੁੜ ਰਹੀਆਂ ਤਾਰਾਂ ਦਾ ਹਵਾਲਾ ਦਿੱਤਾ।ਜੀ.ਕੇ. ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਦੇ ਖਿਲਾਫ਼ ਗਵਾਹ ਹੋਣ ਦਾ ਦਾਅਵਾ ਕਰਨ ਵਾਲੇ ਜਸਬੀਰ ਸਿੰਘ ਅਤੇ ਉਸਦੇ ਪੁੱਤਰ ਗਗਨਦੀਪ ਸਿੰਘ ਸਿੱਖ ਫਾਰ ਜਸਟਿਸ ਦੇ ਸਰਗਰਮ ਕਾਰਕੁਨ ਹਨ।