ਦਿੱਲੀ : ਬਵਾਨਾ ਇੰਡਸਟਰੀਅਲ ਏਰੀਆ ਸਥਿਤ ਇੱਕ ਪਲਾਸਟਿਕ ਫੈਕਟਰੀ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ

By  Joshi January 20th 2018 09:53 PM -- Updated: January 20th 2018 09:54 PM

Delhi: fire broke out in plastic factory located in Bawana Industrial Area: ਦਿੱਲੀ ਦੇ ਬਵਾਨਾ ਇੰਡਸਟਰੀਅਲ ਏਰੀਆ ਸਥਿਤ ਇੱਕ ਪਲਾਸਟਿਕ ਫੈਕਟਰੀ 'ਚ ਸ਼ਨੀਵਾਰ ਸ਼ਾਮ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਹੈ। ਇਸ ਅੱਗ ਦੀ ਚਪੇਟ 'ਚ ਆਉਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ।

Delhi: fire broke out in plastic factory located in Bawana Industrial Areaਫੈਕਟਰੀ 'ਚ ਅਜੇ ਵੀ ਕੁਝ ਲੋਕਾਂ ਦੇ ਫਸੇ ਹੋਣ ਦਾ ਸਮਾਚਾਰ ਹੈ।

Delhi: fire broke out in plastic factory located in Bawana Industrial Area: ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। । ਪ੍ਰਸ਼ਾਸਨ ਦੀ ਟੀਮ ਅਤੇ ਫਾਇਰ ਬ੍ਰਿਗੇਡ ਦੀਆਂ ਕਰੀਬ ਦਸ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਹਨ।

ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ, ਫੈਕਟਰੀ 'ਚ ਲੱਗੀ ਅੱਗ ਇੰਨ੍ਹੀ ਭਿਆਨਕ ਸੀ ਕਿ ਫੈਕਟਰੀ 'ਚ ਮੌਜੂਦ 50 ਤੋਂ ਜ਼ਿਆਦਾ ਕਰਮਚਾਰੀਆਂ 'ਚੋਂ ਕਈਆਂ ਨੇ ਆਪਣੀ ਜਾਨ ਬਚਾਉਣ ਲਈ ਤੀਸਰੀ ਮੰਜ਼ਿਲ ਤੋਂ ਛਲਾਂਗ ਲਗਾ ਦਿੱਤੀ।

—PTC News

Related Post