ਦਿੱਲੀ ਦੇ ਪੀਰਾਗੜੀ ਸਥਿਤ ਬੈਟਰੀ ਫੈਕਟਰੀ ’ਚ ਲੱਗੀ ਭਿਆਨਕ ਅੱਗ,ਲਗਾਤਾਰ ਹੋ ਰਹੇ ਨੇ ਧਮਾਕੇ, ਕਈ ਲੋਕ ਫਸੇ

By  Shanker Badra January 2nd 2020 12:26 PM

ਦਿੱਲੀ ਦੇ ਪੀਰਾਗੜੀ ਸਥਿਤ ਬੈਟਰੀ ਫੈਕਟਰੀ ’ਚ ਲੱਗੀ ਭਿਆਨਕ ਅੱਗ,ਲਗਾਤਾਰਹੋ ਰਹੇ ਨੇ ਧਮਾਕੇ, ਕਈ ਲੋਕ ਫਸੇ:ਨਵੀਂ ਦਿੱਲੀ : ਦਿੱਲੀ ਦੇ ਪੀਰਾਗੜੀ ਸਥਿਤ ਉਦਯੋਗ ਨਗਰ ਦੀ ਇਕ ਫੈਕਟਰੀ 'ਚ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਭਿਆਨਕ ਅੱਗ ਲੱਗ ਗਈ ਹੈ। ਇਸ ਘਟਨਾ ਸਥਾਨ 'ਤੇ 35 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਹਨ ਅਤੇ ਅੱਗ ਲੱਗਣ ਕਾਰਨ ਇਮਾਰਤ ਵੀ ਡਿਗ ਗਈ। ਜਿਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ ਕਈ ਹੋਰ ਲੋਕ ਫਸੇ ਹੋਣ ਦਾ ਖ਼ਦਸ਼ਾ ਹੈ। [caption id="attachment_375356" align="aligncenter" width="300"]Delhi fire Building collapses after blaze in Peeragarhi, people trapped as factory building ਦਿੱਲੀ ਦੇ ਪੀਰਾਗੜੀ ਸਥਿਤ ਬੈਟਰੀ ਫੈਕਟਰੀ ’ਚ ਲੱਗੀ ਭਿਆਨਕ ਅੱਗ,ਲਗਾਤਾਰਹੋ ਰਹੇ ਨੇ ਧਮਾਕੇ, ਕਈ ਲੋਕ ਫਸੇ[/caption] ਮਿਲੀ ਜਾਣਕਾਰੀ ਅਨੁਸਾਰਇਹ ਅੱਗ ਬੈਟਰੀਆਂ ਬਣਾਉਣ ਵਾਲੀ ਇੱਕ ਫ਼ੈਕਟਰੀ ਨੂੰ ਲੱਗੀ ਹੈ, ਜਿੱਥੇ ਰਸਾਇਣਕ ਪਦਾਰਥ ਬਹੁਤ ਜ਼ਿਆਦਾ ਮਾਤਰਾ ’ਚ ਹੁੰਦੇ ਹਨ ਤੇ ਦੂਜੇ ਅੱਗ ਕਾਰਨ ਬੈਟਰੀਆਂ ਲਗਾਤਾਰ ਫਟ ਰਹੀਆਂ ਹਨ। ਜਿਸ ਕਰਕੇ ਥੋੜ੍ਹੇ–ਥੋੜ੍ਹੇ ਸਮੇਂ ਬਾਅਦ ਵੱਡੇ ਧਮਾਕੇ ਹੋ ਰਹੇ ਹਨ। ਖ਼ਦਸ਼ਾ ਹੈ ਕਿ ਉੱਥੇ ਫ਼ੈਕਟਰੀ ਦੇ ਵੀ ਕਈ ਕਰਮਚਾਰੀ ਫਸੇ ਹੋ ਸਕਦੇ ਹਨ। ਫ਼ਾਇਰ ਬ੍ਰਿਗੇਡ ਦੇ ਅਮਲੇ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। [caption id="attachment_375357" align="aligncenter" width="300"]Delhi fire Building collapses after blaze in Peeragarhi, people trapped as factory building ਦਿੱਲੀ ਦੇ ਪੀਰਾਗੜੀ ਸਥਿਤ ਬੈਟਰੀ ਫੈਕਟਰੀ ’ਚ ਲੱਗੀ ਭਿਆਨਕ ਅੱਗ,ਲਗਾਤਾਰਹੋ ਰਹੇ ਨੇ ਧਮਾਕੇ, ਕਈ ਲੋਕ ਫਸੇ[/caption] ਇਸ ਅਗਨੀ ਕਾਂਡ ਕਾਰਨ ਇਲਾਕੇ ’ਚ ਦਹਿਸ਼ਤ ਪਾਈ ਜਾ ਰਹੀ ਹੈ ਕਿਉਂਕਿ ਬੈਟਰੀਆਂ ਤੇ ਹੋਰ ਸਾਮਾਨ ਬੁੜ੍ਹਕ ਕੇ ਕਾਫ਼ੀ ਦੂਰ ਜਾ ਕੇ ਡਿੱਗ ਰਿਹਾ ਹੈ।ਇਹ ਵੀ ਪਤਾ ਲੱਗਾ ਹੈ ਕਿ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਜਦੋਂ ਅੱਗ ਬੁਝਾਉਣ ਲਈ ਇਸ ਫ਼ੈਕਟਰੀ 'ਚ ਪੁੱਜੇ ਤਾਂ ਇਮਾਰਤ ਦਾ ਇੱਕ ਹਿੱਸਾ ਉਨ੍ਹਾਂ ਦੇ ਉੱਤੇ ਹੀ ਢਹਿ–ਢੇਰੀ ਹੋ ਗਿਆ ਹੈ। ਇਸ ਲਈ ਲਾਗਲੀਆਂ ਇਮਾਰਤਾਂ ਨੂੰ ਵੀ ਅੱਗ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ। -PTCNews

Related Post