ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ

By  Shanker Badra September 6th 2019 01:31 PM

ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ:ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਬਾਗ਼ੀ ਆਗੂ ਤੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।ਅਲਕਾ ਲਾਂਬਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਉੱਤੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਦਿੱਤਾ ਹੈ ਤੇ ਹੁਣ ਅਲਵਿਦਾ ਆਖਣ ਦਾ ਵੇਲਾ ਆ ਗਿਆ ਹੈ।

Delhi MLA Alka Lamba quits Aam Aadmi Party, says ‘time to say good bye ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ

ਅਲਕਾ ਲਾਂਬਾ ਨੇ ਟਵੀਟ ਕਰਕੇ ਲਿਖਿਆ ਹੈ ਕਿ ‘ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਸਮਾਂ ਆ ਗਿਆ ਹੈ।ਪਿਛਲੇ ਛੇ ਸਾਲ ਦੀ ਇਹ ਯਾਤਰਾ ਸਿੱਖਣ ਦੇ ਲਹਿਜੇ ਨਾਲ ਕਾਫ਼ੀ ਵਧੀਆ ਰਹੀ ਹੈ। ਸਾਰਿਆਂ ਦਾ ਧੰਨਵਾਦ'।

Delhi MLA Alka Lamba quits Aam Aadmi Party, says ‘time to say good bye ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ

ਇਸ ਤੋਂ ਬਾਅਦ ਇਕ ਹੋਰ ਟਵੀਟ ਵਿਚ ਅਲਕਾ ਲਾਂਬਾ ਨੇ ਲਿਖਿਆ, ਅਰਵਿੰਦ ਕੇਜਰੀਵਾਲ ਜੀ, ਤੁਹਾਡੇ ਬੁਲਾਰਿਆਂ ਨੇ ਮੈਨੂੰ ਤੁਹਾਡੀ ਇੱਛਾ ਅਨੁਸਾਰ ਪੂਰੇ ਹੰਕਾਰ ਨਾਲ ਕਿਹਾ ਹੈ ਕਿ ਪਾਰਟੀ ਟਵਿੱਟਰ 'ਤੇ ਵੀ ਮੇਰਾ ਅਸਤੀਫਾ ਸਵੀਕਾਰ ਕਰ ਲਵੇਗੀ। ਇਸ ਲਈ ਕਿਰਪਾ ਕਰਕੇ "ਆਮ ਆਦਮੀ ਪਾਰਟੀ, ਜੋ ਹੁਣ ਖ਼ਾਸ ਆਮ ਆਦਮੀ ਪਾਰਟੀ ਬਣ ਗਈ ਹੈ ,ਮੁੱਢਲੀ ਮੈਂਬਰਸ਼ਿਪ ਤੋਂ ਮੇਰਾ ਅਸਤੀਫਾ ਸਵੀਕਾਰ ਕਰੋ।

Delhi MLA Alka Lamba quits Aam Aadmi Party, says ‘time to say good bye ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਅਸਤੀਫ਼ਾ , AAP ਨੂੰ ਦੱਸਿਆ ਖ਼ਾਸ ਆਮ ਆਦਮੀ ਪਾਰਟੀ

Related Post