ਕੈਂਸਰ ਦੇ ਮੁੱਦੇ 'ਤੇ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਘੇਰੇ ਵਿਰੋਧੀ, ਕਿਹਾ ਇਹ

By  Jashan A July 2nd 2019 06:00 PM

ਕੈਂਸਰ ਦੇ ਮੁੱਦੇ 'ਤੇ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਘੇਰੇ ਵਿਰੋਧੀ, ਕਿਹਾ ਇਹ,ਨਵੀਂ ਦਿੱਲੀ: ਪੰਜਾਬ 'ਚ ਕੈਂਸਰ ਦੇ ਮਰੀਜਾਂ ਦੀ ਵਧਦੀ ਗਿਣਤੀ ਦੇ ਮੁੱਦੇ 'ਤੇ ਅੱਜ ਲੋਕਸਭਾ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਸਾਂਸਦ ਅਤੇ ਆਪ ਸਾਂਸਦ ਭਗਵੰਤ ਮਾਨ ਨੂੰ ਘੇਰਿਆ। ਉਹਨਾਂ ਨੇ ਪੰਜਾਬ ਸਰਕਾਰ 'ਤੇ ਬਠਿੰਡਾ ਸਥਿਤ ਕੈਂਸਰ ਰਿਸਰਚ ਅਤੇ ਡਾਇਗਨੋਸਟਿਕ ਸੈਂਟਰ ਦਾ ਫੰਡ ਰੋਕ ਦੇਣ ਦਾ ਦੋਸ਼ ਲਗਾਇਆ।

ਇਸ ਮੁੱਦੇ 'ਤੇ ਉਹਨਾਂ ਦੋਹਾਂ ਸਾਂਸਦਾਂ 'ਤੇ ਤੰਜ ਕਸਦਿਆਂ ਅੱਗੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ 2009 'ਚ ਬਠਿੰਡਾ ਤੋਂ ਸਾਂਸਦ ਬਣੀ ਤਾਂ ਅਸੀਂ ਸਭ ਤੋਂ ਪਹਿਲਾਂ ਬਠਿੰਡਾ 'ਚ ਕੈਂਸਰ ਰਿਸਰਚ ਅਤੇ ਡਾਇਗਨੋਸਟਿਕ ਸੈਂਟਰ ਬਣਵਾਇਆ ਜੋ ਕਾਫੀ ਵਧੀਆ ਢੰਗ ਨਾਲ ਚੱਲ ਰਿਹਾ ਸੀ।

ਹੋਰ ਪੜ੍ਹੋ:ਹਾਰ ਵੇਖ ਕੇ ਕਾਂਗਰਸ ਅੰਦਰ ਖਾਨਾਜੰਗੀ ਵਰਗੇ ਹਾਲਾਤ ਬਣੇ: ਅਕਾਲੀ ਦਲ

ਉਹਨਾਂ ਕਿਹਾ ਕਿ ਅੱਜ ਦੀ ਮੌਜੂਦਾ ਸਰਕਾਰ ਨੇ ਸੈਂਟਰ ਦੇ ਸਾਰੇ ਫੰਡ ਰੋਕ ਦਿੱਤੇ, ਜਿਸ ਕਾਰਨ ਇਲਾਜ਼ ਦਾ ਕੰਮ ਠੱਪ ਹੋ ਗਿਆ ਹੈ ਤੇ ਅੱਜ ਉਥੇ ਦਵਾਈਆਂ ਤੱਕ ਵੀ ਨਹੀਂ ਮਿਲ ਰਹੀਆਂ। ਉਹਨਾਂ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬਠਿੰਡਾ 'ਚ ਕੈਂਸਰ ਦੇ ਟਾਕਰੇ ਲਈ ਏਮਜ਼ ਹਸਪਤਾਲ ਸਥਾਪਿਤ ਕੀਤਾ। ਪੰਜਾਬ 'ਚ ਵੱਧ ਰਹੇ ਕੈਂਸਰ ਦੇ ਮੁੱਦੇ ਨੂੰ ਮੌਜੂਦਾ ਸਰਕਾਰ ਗੰਭੀਰ ਨਾਲ ਨਹੀਂ ਲੈ ਰਹੀ ਹੈ।

-PTC News

Related Post